Followers

Wednesday, 23 April 2025

3089 ਪੰਜਾਬੀ ਗ਼ਜ਼ਲ ਮੇਰੀ ਹਾਲਤ ਨੂੰ

Hindi version 3087
English version 3088

ਕਾਫ਼ੀਆ ਆ

ਰਦੀਫ਼ ਮੇਰੀ ਹਾਲਤ ਨੂੰ


1222 1222 1222 1222

ਮਿਲੀ ਜਦ ਤੂੰ ਨ ਜਾਣੇ ਕੀ ਸੀ ਹੋਇਆ ਮੇਰੀ ਹਾਲਤ ਨੂੰ।

ਅਜਬ ਲੱਗਿਆ ਜਿਹਾ ਸੀ ਜਿੰਝ ਝਟਕਾ ਮੇਰੀ ਹਾਲਤ ਨੂੰ।


ਮੈਂ ਖੋਇਆ ਸੀ ਕਈ ਸਦੀਆਂ ਤੋਂ ਆਪਣੀ ਹੀ ਕਿਸੇ ਧੁਨ ਵਿੱਚ,

ਗ਼ਜ਼ਲ ਲਿਖ ਲਿਖ ਤੇਰੇ ਤੇ ਮੈਂ ਬਹਲਾਇਆ ਮੇਰੀ ਹਾਲਤ ਨੂੰ।


ਤੇਰੀ ਆਵਾਜ਼ ਮਿੱਠੀ ਜਹੀ ਗ਼ਜ਼ਲ ਵਿੱਚ ਰੰਗ ਭਰਦੀ ਹੈ,

ਬਦਲ ਦਿੱਤਾ ਤੂੰ ਗਾ ਕਿ ਇੱਕ ਤਰਾਨਾ ਮੇਰੀ ਹਾਲਤ ਨੂੰ।


 ਬਦਲ ਜੱਦ ਉਹ ਗਿਆ ਸੀ ਟੁੱਟ ਮੈਂ ਵੀ ਤਾਂ ਗਿਆ ਸੀ ਤੱਦ।

ਕਵਾਂ ਕੀ ਫਿਰ ਉਸੇ ਨੇ ਠੀਕ ਕਿੱਤਾ ਮੇਰੀ ਹਾਲਤ ਨੂੰ।


ਮੈਂ ਖੁਦ ਨੂੰ ਭੁੱਲ ਬੈਠਾ ਜਦ ਮੇਰੇ ਉਹ ਸਾਹਮਣੇ ਆਈ,,

ਬੜੇ ਹੀ ਭਾਵ ਦੇ ਨਾਲ ਉਸ ਨੇ ਛੂਹਿਆ ਮੇਰੀ ਹਾਲਤ ਨੂੰ।


ਕਿਹਾ ਸੀ ਮੈਂ ਜਦੋਂ ਤੈਨੂੰ, ਬੜਾ ਮਾਯੂਸ ਸੀ ਮੈਂ ਤਦ।

ਬੁਲਾਵਾ ਭੇਜਿਆ ਸੀ ਵੇਖ ਆ ਜਾ ਮੇਰੀ ਹਾਲਤ ਨੂੰ।


ਇੱਥੇ ਹੈ ਕੌਣ ਕਿਸ ਦਾ ਰਾਹ ਵਿਚ ਤਾਂ ਸਭ ਇਕੱਲੇ ਨੇ।

ਇਹੀ ਖੁਦ ਨੂੰ ਮੈਂ ਸਮਝਾ ਠੀਕ ਕੀਤਾ ਮੇਰੀ ਹਾਲਤ ਨੂੰ।


ਬਚੀ ਹੈ 'ਗੀਤ' ਹੁਣ ਕਿੰਨੀ ਉਮਰ ਥੋੜੀ ਹੀ ਬਾਕੀ ਹੈ।

ਰਿਹਾ ਹੁਣ ਸੋਚ ਕੇ ਇਹੀ ਮੈਂ ਬਹਲਾ ਮੇਰੀ ਹਾਲਤ ਨੂੰ।

8.15pm 22 April 2025

No comments: