Followers

Saturday, 5 April 2025

3071 ਗ਼ਜ਼ਲ ਸੁਣਾਉਣ ਲੱਗੇ ਲੋਕ ਸਭ


 212 1212 212 1212

 ਕਾਫ਼ੀਆ ਆਉਣ 

 ਰਦੀਫ਼ ਲੱਗੇ ਲੋਕ ਸਭ 

 

ਮੂੰਹ ਨੂੰ ਮੋੜ ਸਾਰੇ ਹੁਣ ਨੇ ਜਾਉਣ ਲੱਗੇ ਲੋਕ ਸਭ।

ਕੀ ਪਤਾ ਖਿਲਾਰੇ ਕੀ ਨੇ ਪਾਉਣ ਲੱਗੇ ਲੋਕ ਸਭ। 

ਪਿਆਰ ਕੀਤਾ ਸੀ ਅਸੀਂ, ਨਾ ਕੀਤਾ ਸੀ ਗੁਨਾਹ ਕੋਈ।

ਗੱਲਾਂ ਕਿਉਂ ਅਜੀਬ ਨੇ ਸੁਣਾਉਣ ਲੱਗੇ ਲੋਕ ਸਭ।

ਇੱਕ ਤੇ ਪਾਸੇ ਕਹਿੰਦੇ ਸਾਰੇ ਪਿਆਰ ਨਾਲ ਰਹੋ ਸਦਾ,

ਪਿਆਰ ਕੀਤਾ ਤਾਂ ਜੁਦਾ ਕਰਾਉਣ ਲੱਗੇ ਲੋਕ ਸਭ।

ਪਿਆਰ ਕੀਤਾ ਤਾਂ ਰਕੀਬ ਏ ਜਹਾਨ ਬਣ ਗਿਆ,

ਮਾਰ ਤਾਨੇ ਨੇ ਜ਼ਖ਼ਮ ਲਗਾਉਣ ਲੱਗੇ ਲੋਕ ਸਭ।

ਪਿਆਰ ਨੂਂ ਕਰਾਰ ਦੇਂਦੇ ਨੇ ਖੁਦਾ ਦੀ ਨਿਯਮਤਾਂ,

ਕੀਤਾ ਜੋ ਅਸੀਂ ਤਾਂ ਥੱਲੇ ਲਾਉਣ ਲੱਗੇ ਲੋਕ ਸਭ। 

ਸਾਡਾ ਪਿਆਰ ਤਾਂ ਕਦੇ ਨਾ ਰਾਸ ਆਇਆ ਦੁਨੀਆ ਨੂੰ,

ਹਰ ਹੀ ਗੱਲ ‘ਚ ਸਾਡਾ ਦਿਲ ਦੁਖਾਉਣ ਲੱਗੇ ਲੋਕ ਸਭ।

ਹੁਣ ਕਿਸੇ ਦੀ ਫੂਕ ਨਾਲ ਨਾ ਬੁਝੇ ਇਹ ਰੋਸ਼ਨੀ,

ਭਾਵੇਂ ਪਿਆਰ ਦੀ ਇਹ ਲੋ ਭੁਝਾਉਣ ਲੱਗੇ ਨੇ ਲੋਕ ਸਭ।

ਪਿਆਰ ਦੇ ਫਰਿਸ਼ਤੇ ਹਾਂ ਇਹ ‘ਗੀਤ’ ਦੱਸ ਜਮਾਨੇ ਨੂੰ,

ਕਿਉਂ ਇਹ ਨਾਲ ਦੁਸ਼ਮਣੀ ਨਿਭਾਉਣ ਲੱਗੇ ਲੋਕ ਸਭ।

2.07pm 5 April 2025

आपके हसीन रुख पे एक नया नूर है,

No comments: