Followers

Thursday, 17 April 2025

K5 3083 ਪੰਜਾਬੀ ਕਵਿਤਾ ਤੁਸੀਂ ਹੋ ਗਏ ਹੋ 80 ਦੇ, ਅਸੀਂ ਵੀ ਹੋ ਗਏ ਹਾਂ 50 ਦੇ (Punjabi)


 Hindi version 3081
English version 3082
ਤੁਸੀਂ ਹੋ ਗਏ ਹੋ ਅੱਸੀ ਦੇ ,

ਤਾਂ ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।


ਹੁਣ ਵੀ ਚਾਹੁੰਦੇ ਹੋ ਤੁਸੀਂ ਇਹੋ ਜਿਹਾ,

ਕੀ ਅਸੀਂ ਹੁਣ ਵੀ ਭੱਜੀਏ ਵੀਹ ਜਿਹਾ।

ਲੱਗਦਾ ਹੈ ਤੁਹਾਨੂੰ, ਤਾਂ ਆਖ ਕੇ ਵੇਖੋ,

ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨੂੰ,

ਮਜਾਲ ਏ ਤੁਹਾਡੀ ਕੋਈ ਗੱਲ ਸੁਣ ਲਵੇ।

ਤੁਸੀਂ ਹੋ ਗਏ ਹੋ ਅੱਸੀ ਦੇ,

ਤਾਂ ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।


ਤੁਸੀਂ ਨਸੀਬ ਵਾਲੇ ਹੋ,

ਜਿਹੜਾ ਦਿਲ ਕਵੇ ਉਹ ਕਰ ਲੈਂਦੇ ਹੋ।

ਜੋ ਚਾਹੋ ਕਰਵਾ ਲੈਂਦੇ ਹੋ।

ਤੁਸੀਂ ਕਹਿ ਦਿੰਦੇ ਹੋ ਸਾਨੂੰ ਜੋ,

ਅਸੀਂ ਇਨਕਾਰ ਨਹੀਂ ਕਰ ਸਕਦੇ।

ਪਤਾ ਨਹੀਂ ਸਾਡੇ ਨਾਲ ਕੀ ਹੋਵੇਗਾ,

ਜਦ ਅਸੀਂ ਹੋਵਾਂਗੇ ਅੱਸੀ ਦੇ।

ਤੁਸੀਂ ਹੋ ਗਏ ਹੋ ਅੱਸੀ ਦੇ,

ਤਾਂ ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।


ਤੁਹਾਡਾ ਅਜੇ ਵੀ ਰੋਬ ਰੁੱਤਬਾ ਹੈ,

ਤੁਹਾਡੇ ਆਪਣੇ ਬੱਚਿਆਂ 'ਤੇ।

ਉਹ ਬੱਚੇ ਹੁਣ ਬਣ ਗਏ ਨੇ ਚਾਹੇ 

ਆਪਣੇ ਬੱਚਿਆਂ ਦੇ ਮਾਪੇ ਨੇ।

ਪਰ ਅਜੇ ਵੀ ਤੁਹਾਡੀ ਗੱਲ ਮੰਨਦੇ ਨੇ।

ਕੀ ਉਹਨਾਂ ਦੇ ਬੱਚੇ ਵੀ ਸੁਣਨਗੇ ਕਦੇ?

ਕੀ ਪਤਾ ਕੀ ਹੋਵੇਗਾ ਸਾਡੇ ਨਾਲ, 

ਸਾਡਾ ਬੁਢਾਪਾ ਆਉਣ ਤੇ?

ਤੁਸੀਂ ਹੋ ਗਏ ਹੋ ਅੱਸੀ ਦੇ,

ਤਾਂ ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।


ਅਸੀਂ ਇਦਾਂ ਕਰਦੇ ਸੀ,

ਅਸੀਂ ਉਦਾਂ ਕਰਦੇ ਸੀ,

ਜਦ ਤੁਹਾਡੀ ਉਮਰ ਦੇ ਸੀ।

ਪਰ ਇਹ ਉਮਰ ਕਿਹੜੀ ਸੀ,

ਇਹ ਅਜੇ ਤੱਕ ਸਮਝ ਨਹੀਂ ਆਇਆ।

ਜਦ ਸੀ ਤੁਸੀਂ ਵੀਹ ਦੇ, ਜਾਂ ਪੰਜਾਹ ਦੇ,

ਦੱਸੋ ਜਰਾ ਇਹ ਗੱਲ ਸੋਚ ਕੇ।

ਤੁਸੀਂ ਹੋ ਗਏ ਹੋ ਅੱਸੀ ਦੇ,

ਤਾਂ ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।


ਜੇ ਤੁਹਾਨੂੰ ਯਾਦ ਕਰਾਂਵਾਂ ਮੈਂ,

ਪੰਜਾਹ 'ਚ ਤੁਸੀਂ ਸਾਨੂੰ ਅਵਾਜਾਂ ਮਾਰਦੇ ਸੀ।

ਅੱਧਾ ਕੰਮ ਅਸੀਂ ਕਰਦੇ ਸੀ,

ਜੋ ਤੁਸੀਂ ਨਹੀਂ ਕਰ ਸੀ ਸਕਦੇ ।

ਹੁਣ ਉਹ ਸਾਰਾ ਕੰਮ ਅਸੀਂ,

ਆਪਣੇ ਆਪ ਹੀ ਹਾਂ ਕਰਦੇ।

ਸਾਡੇ ਬੱਚਿਆਂ ਨੂੰ ਤੁਸੀਂ,

ਕੋਈ ਗੱਲ ਕਹਿ ਕੇ ਤਾਂ ਵੇਖੋ।

ਉਹਨਾਂ ਨੂੰ ਕੁਝ ਸਮਝਾ ਕੇ ਤਾਂ ਵੇਖੋ।

ਕੀ ਸਾਡੇ ਲਈ ਵੀ ਤੁਸੀਂ ਬੋਲੋਗੇ?

ਤੁਸੀਂ ਹੋ ਗਏ ਹੋ ਅੱਸੀ ਦੇ,

ਤਾਂ ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।


ਤੁਸੀਂ ਸ਼ਾਇਦ ਭੁੱਲ ਚੁੱਕੇ ਹੋ,

ਸੂਈ ਵਿੱਚ ਧਾਗਾ ਪਾਉਂਦੇ ਸੀ।

ਕੁਝ ਉੱਤੇ ਚੜ੍ਹ ਫੜਾਉਣਾ ਹੋਵੇ,

ਤਾਂ ਛਾਲ ਮਾਰ ਕਰ ਜਾਂਦੇ ਸੀ।

ਹੁਣ ਸਾਡੇ ਕੋਲ ਰਹਿੰਦਾ ਹੈ ਕੌਣ ?

ਤੁਸੀਂ ਉਹਨਾਂ ਨੂੰ ਸਾਡੇ ਲਈ ਬੁਲਾਓਗੇ?

ਤੁਸੀਂ ਹੋ ਗਏ ਹੋ ਅੱਸੀ ਦੇ,

ਤਾਂ ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।


ਜਦ ਅਸੀਂ ਜੁਆਕਾਂ ਦੀ ਗੱਲ ਕਰੀਏ,

ਤਾਂ ਤੁਸੀਂ ਕਹਿ ਦਿੰਦੇ ਹੋ, ਉਹ ਬਿਜ਼ੀ ਨੇ।

ਉਹ ਬੱਚੇ ਨੇ, ਬੱਚਿਆਂ ਨੂੰ,

ਆਪਣੀ ਜ਼ਿੰਦਗੀ ਜੀਣ ਦਿਓ।

ਜ਼ਿੰਦਗੀ ਤਾਂ ਸਾਡੀ ਵੀ ਹੈ,

ਜੋ ਆਸ ਤੁਹਾਡੀ ਸੀ, ਆਪਣੇ ਬੱਚਿਆਂ ਤੋਂ,

ਕੀ ਸਾਡੇ ਆਪਣੇ ਬੱਚਿਆਂ ਤੋਂ,

ਉਹੀ ਆਸ ਸਾਡੀ ਨਾ ਹੋਵੇ?

ਤੁਸੀਂ ਹੋ ਗਏ ਹੋ ਅੱਸੀ ਦੇ,

ਤਾਂ ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।


ਅਸੀਂ ਬਣ ਗਏ ਹਾਂ ਰੋਬੋਟ ਜੀਹੇ,

ਜਦ ਤੁਸੀਂ ਚਾਹੋ ਬਟਨ ਦਬਾ ਲਓ।

ਜਦ ਤੁਹਾਨੂੰ ਸਮਾਂ ਮਿਲੇ,

ਤਾਂ ਕੰਮ ਆਪਣਾ  ਕਰਵਾ ਲਓ।

ਅਸੀਂ ਕਹੀਏ ਬਿਜ਼ੀ ਹਾਂ,

ਤਾਂ ਤੁਸੀਂ ਖਰੀ ਖੋਟੀ ਸੁਣਾ ਦਿਉ।

ਜਾਂ ਫਿਰ ਰੁੱਸ ਕੇ ਸਾਨੂੰ ਵਿਖਾ ਦਿਉ।

ਸਭ ਕੁਝ ਕਰਣ ਦੇ ਬਾਵਜੂਦ,

ਹਰ ਗੱਲ 'ਤੇ ਤਾਣਾ ਮਾਰ ਦਿਉ।

ਤੁਸੀਂ ਹੋ ਗਏ ਹੋ ਅੱਸੀ ਦੇ,

ਤਾਂ ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।


ਤੁਹਾਡਾ ਬੁਢਾਪਾ, ਬੁਢਾਪਾ ਹੈ,

ਅਸੀਂ ਤੁਹਾਡੇ ਨਾਲ ਹਾਂ।

ਤੁਹਾਡੇ ਰੋਬ ਸਹਿਣ ਲਈ,

ਹਰ ਵੇਲੇ ਹੀ ਤਿਆਰ ਹਾਂ।

ਤੁਸੀਂ ਵੀ ਕੋਈ ਤਰੀਕਾ ਲੱਭੋ,

ਜੋ ਸਾਡਾ ਬੁਢਾਪਾ ਵੀ ਤੁਹਾਡੇ ਵਾਂਗ ਹੋਵੇ।

ਤੁਸੀਂ ਹੋ ਗਏ ਹੋ ਅੱਸੀ ਦੇ,

ਅਸੀਂ ਵੀ ਹੋ ਗਏ ਹਾਂ ਪੰਜਾਹ ਦੇ।

6.12pm 17 April 2025

No comments: