Followers

Wednesday, 14 October 2026

3625 ਝਰਨੇ ਵਗਦੇ ਝਰ-ਝਰ (ਪੰਜਾਬੀ ਕਵਿਤਾ)



ਝਰਨੇ ਝਰ-ਝਰ ਵਗਦੇ ਜਾਣ।

ਭਾਵੇਂ ਕਿੰਨਾ ਸ਼ੋਰ ਮਚਾਣ।

ਫਿਰ ਵੀ ਕਿੰਨੇ ਮਨ ਨੂੰ ਭਾਣ।


ਪਹਾੜਾਂ ਤੋਂ ਕਲ-ਕਲ ਕਰਦੇ ਆਉਣ।

ਜ਼ੋਰ-ਜ਼ੋਰ ਨਾਲ ਸ਼ੋਰ ਮਚਾਉਣ।

ਪਾਣੀ ਨਾਲ ਧਰਤੀ ਨੂੰ ਨਹਲਾਉਣ।


ਅੱਖਾਂ ਨੂੰ ਦੇਣ ਅਜਬ ਸਕੂਨ।

ਫਿਰ ਵੀ ਮਨ ਵਿੱਚ ਰਹੇ ਜਨੂੰਨ।

ਦਿਲ ਕਹੇ ਇੱਥੇ ਹੀ ਰੁਕ ਜਾ ਤੂੰ।

3.23pm 14 Oct 2026

No comments: