ਦੌੜਦੀ ਭੱਜਦੀ ਇਸ ਜ਼ਿੰਦਗੀ ਵਿੱਚ,
ਕੁਝ ਪਲ ਠਹਿਰ ਜਾਣਾ।
ਕਿੰਨਾ ਸਕੂਨ ਦਿੰਦਾ ਹੈ।
ਦੂਰੋਂ ਤੱਕਣਾ ਆਪਣੀ ਮੰਜ਼ਿਲ ਨੂੰ,
ਫਿਰ ਅੱਗੇ ਵਧ ਕੇ ਉਸਨੂੰ ਛੂਹ ਜਾਣਾ।
ਕਿੰਨਾ ਸਕੂਨ ਦਿੰਦਾ ਹੈ।
ਰੋਜ਼ ਇੱਕ ਨਵਾਂ ਮੁਕਾਮ ਤੈਅ ਕਰਨਾ,
ਫਿਰ ਉਸ ਦੀ ਖ਼ੁਸ਼ੀ ਮਨਾਉਣਾ।
ਕਿੰਨਾ ਸਕੂਨ ਦਿੰਦਾ ਹੈ।
ਫਿਰ ਵੀ ਕੁਝ ਪਲ ਅਜਿਹੇ ਹੁੰਦੇ ਨੇ, ਜਦੋਂ,
ਨਾ ਹਾਸਲ ਕਰ ਸਕੀਏ ਆਪਣੀ ਮੰਜ਼ਿਲ ਨੂੰ,
ਫਿਰ ਵੀ ਸੋਚੀਏ, ਕੋਸ਼ਿਸ਼ ਤਾਂ ਕੀਤੀ ਸੀ।
ਇਹ ਸੋਚਣਾ ਕਿੰਨਾ ਸਕੂਨ ਦਿੰਦਾ ਹੈ।
ਮੈਂ ਰਾਹੀ ਹਾਂ ਆਪਣੀ ਮੰਜ਼ਿਲ ਦਾ,
ਬਹੁਤ ਸਫ਼ਰ ਤੈਅ ਕਰ ਲਿਆ ਮੈਂ।
ਇਹ ਸੋਚਣਾ ਕਿੰਨਾ ਸਕੂਨ ਦਿੰਦਾ ਹੈ।
ਜ਼ਿੰਦਗੀ ਤਾਂ ਚੱਲਦੀ ਹੀ ਰਹਿਣੀ ਹੈ,
ਕੋਈ ਗੱਲ ਨਹੀਂ, ਰੁਕੇਗੀ ਵੀ, ਚੱਲੇਗੀ ਵੀ।
ਤੂੰ ਕੁਝ ਪਲ ਸਕੂਨ ਦੇ ਗੁਜ਼ਾਰ ਲੈ।
2.53pm 23 Oct 2026

No comments:
Post a Comment