ਕੀ ਕਹਾਂ, ਕਿਵੇਂ ਕਹਾਂ, ਮੌਸਮ ਦਿਖਾਵੇ ਰੰਗ।
ਪਹਾੜ ਤਾਂ ਤੁਰਦੇ ਹੀ ਰਹਿਣ, ਬੱਦਲ ਵੀ ਤੁਰਨ ਸੰਗ।
ਕੁਝ ਦੂਰ ਜਾ ਕੇ ਧੁੱਪ ਨਿਕਲੇ, ਵੇਖੋ ਕੈਸਾ ਢੰਗ।
ਉੱਡਦੇ ਫਿਰਦੇ ਬੱਦਲਾਂ ਨੂੰ, ਕਰ ਦੇਂਦੇ ਨੇ ਭੰਗ।
ਕੁਦਰਤ ਦੇਖੋ ਕਿੰਨੀ ਅਜੀਬ, ਬਦਲੇ ਰੰਗ ਬਿਰੰਗ।
ਸਮਝ ਨਾ ਆਉਣ ਇਸ ਦੇ ਸਾਨੂੰ, ਕਿੰਨੇ ਅਨੋਖੇ ਢੰਗ।
ਆਓ ਜ਼ਿੰਦਗੀ ਦਾ ਲੁਤਫ਼ ਲਈਏ, ਛੇੜੀਏ ਖ਼ੁਸ਼ੀਆਂ ਦੀ ਤਰੰਗ।
ਇਸ ਕੁਦਰਤ ਦੇ ਅੰਗ ਬਣੀਏ, ਮਾਣੀਏ ਇਸ ਦੇ ਰੰਗ।
4.19pm 20 Oct 2026

No comments:
Post a Comment