Hindi version 1111
ਸੁਹਾਵਣੀ ਸ਼ਾਮ ਵਿੱਚ ਇੰਤਜ਼ਾਰ ਹੈ ਤੇਰਾ।
ਤੈਨੂੰ ਮਿਲਣ ਲਈ ਸੱਜਣਾ, ਦਿਲ ਬੇਕਰਾਰ ਹੈ ਮੇਰਾ।
ਅੱਖਾਂ ਵਿੱਚ ਤੇਰੇ ਹੀ ਖ਼ਵਾਬ ਸਜਦੇ ਨੇ।
ਤੈਨੂੰ ਸਾਹਮਣੇ ਵੇਖਣ ਲਈ ਦਿਲ ਬੇਕਰਾਰ ਹੈ ਮੇਰਾ।
ਤੇਰੇ ਤੋਂ ਹੀ ਮੇਰੀ ਜ਼ਿੰਦਗੀ ਏ ਸੱਜਣਾ।
ਤੂੰ ਨਹੀਂ ਤਾਂ ਕੀ ਜ਼ਿੰਦਗੀ ਏ ਸੱਜਣਾ।
ਤੂੰ ਹੈਂ ਜ਼ਿੰਦਗੀ ਵਿੱਚ, ਤਾਂ ਸਕੂਨ ਹੈ।
ਤੂੰ ਨਹੀਂ ਤਾਂ ਦਿਲ ਬੇਜ਼ਾਰ ਹੈ ਮੇਰਾ।
ਮੇਰੇ ਸਾਹਾਂ ਵਿੱਚ ਤੇਰੇ ਸਾਹ ਵੱਸਦੇ ਨੇ।
ਤੇਰੇ ਕਰਕੇ ਹੀ ਜੀਣ ਦੇ ਚਾਅ ਜਾਗਦੇ ਨੇ।
ਤੇਰੇ ਬਿਨਾਂ ਮੇਰਾ ਗੁਲਸ਼ਨ ਵੀਰਾਨਾ ਏ।
ਤੇਰੇ ਨਾਲ ਹੀ ਬਹਾਰਾਂ ਦਾ ਰੰਗ ਭਰਿਆ ਏ।
ਹੁਣ ਇੰਤਜ਼ਾਰ ਔਖਾ ਏ ਸੱਜਣਾ।
ਆ ਕੇ ਪੂਰੇ ਕਰ ਅਰਮਾਨ ਵੇ ਸੱਜਣਾ।
ਭਰ ਲੈ ਮੈਨੂੰ ਆਪਣੀਆਂ ਬਾਹਾਂ ਵਿੱਚ।
ਤੇਰੀ ਗਲਵੱਕੜੀ ਲਈ ਦਿਲ ਬੇਕਰਾਰ ਹੈ ਮੇਰਾ।
5.00pm 27 Oct 2026

No comments:
Post a Comment