ਬੇਰ ਦੇ ਰੁੱਖਾਂ ਨਾਲ ਘਿਰਿਆ ਜੰਗਲਾਂ ਵਾਲਾ ਧਾਮ।
ਅਲਕਨੰਦਾ ’ਚੋਂ ਕੱਢ ਕੇ, ਆਦਿ ਸ਼ੰਕਰਾਚਾਰੀਆ ਨੇ,
ਸ਼ਾਲਿਗ੍ਰਾਮ ਦੀ ਮੂਰਤੀ ਸਥਾਪਿਤ ਕੀਤੀ,
ਫਿਰ ਅਖਵਾਇਆ ਬਦਰੀਧਾਮ।
ਸਤਯੁਗ ਵਿੱਚ ਕਹਿੰਦੇ ਨੇ, ਭਗਵਾਨ ਵਿਸ਼ਨੂੰ ਨੇ,
ਬਦਰੀਨਾਥ ਖੇਤਰ ਵਿੱਚ ਕਠਿਨ ਤਪੱਸਿਆ ਕੀਤੀ।
ਭਾਰੀ ਬਰਫ਼ਬਾਰੀ ਤੇ ਮੌਸਮ ਦੀ ਮਾਰ ਤੋਂ ਬਚਾਉਣ ਲਈ,
ਮਾਤਾ ਲਕਸ਼ਮੀ ਨੇ ਬਦਰੀ ਦਾ ਰੁੱਖ ਬਣ ਰੱਖਿਆ ਕੀਤੀ।
ਮਾਤਾ ਲਕਸ਼ਮੀ ਦੀ ਤਪੱਸਿਆ ਵੇਖ ਭਗਵਾਨ ਵਿਸ਼ਨੂੰ ਨੇ,
ਇਸ ਥਾਂ ਦਾ ਨਾਮ ਰੱਖਿਆ ਬਦਰੀਧਾਮ।
ਨਰ-ਨਾਰਾਇਣ ਨੇ,
ਸ਼ਿਵ-ਪਾਰਵਤੀ ਨੇ,
ਸ਼ੰਕਰਾਚਾਰੀਆ ਨੇ,
ਕੀਤੀ ਅਰਾਧਨਾ, ਇਸ ਪਵਿੱਤਰ ਧਾਮ।
ਅਹਿਲਿਆਬਾਈ ਹੋਲਕਰ ਨੇ ਛਤਰ ਚੜ੍ਹਾਇਆ,
ਲੁਪਤ ਹੋਏ ਇਸ ਧਾਮ ਨੂੰ ਮੁੜ ਲੋਕਾਂ ਤੱਕ ਪਹੁੰਚਾਇਆ।
ਜੋ ਸਥਾਨ ਅਖਵਾਇਆ ਬਦਰੀਧਾਮ।
3.53pm 22 Oct 2026

No comments:
Post a Comment