Followers

Friday, 16 October 2026

3627 ਉੱਚੇ ਪਹਾੜ (ਪੰਜਾਬੀ ਕਵਿਤਾ)



ਪਹਾੜ ਉੱਚੇ ਇੰਨੇ, ਛੂਹਣ ਅਸਮਾਨ।

ਸੜਕਾਂ ਦੇ ਮੋੜ ਨੇ ਧਨੁੱਖ ਜਿਹੀ ਕਮਾਨ।

ਉੱਤੇ ਚੀੜ ਦੇ ਰੁੱਖ, ਜਿਉਂ ਚੜ੍ਹੀ ਹੋਵੇ ਕਮਾਨ।


ਕਦੇ ਚੜ੍ਹਦੇ ਚੜ੍ਹਾਈ, ਕਦੇ ਹੇਠਾਂ ਆ ਜਾਂਦੇ।

ਆਉਂਦੇ ਜਾਂਦੇ ਵਾਹਨ ਮੁਸ਼ਕਲ ਨਾਲ ਲੰਘ ਪਾਂਦੇ।

ਪਰ ਇੱਕ-ਦੂਜੇ ਨੂੰ ਕੋਈ ਨਾ ਕਰੇ ਪਰੇਸ਼ਾਨ।


ਰੰਗ-ਬਿਰੰਗੇ ਫੁੱਲ ਖਿੜੇ ਨੇ ਕਿਤੇ।

ਹਜ਼ਾਰਾਂ ਕਿਸਮਾਂ ਦੇ ਰੁੱਖ ਨੇ ਕਿਤੇ।

ਕੁਦਰਤ ਨੂੰ ਵੇਖ ਕੇ ਮੈਂ ਹਾਂ ਹੈਰਾਨ।

2.21pm 16 Oct 2026

No comments: