2122 1122 1122 112
ਪਿਆਰ ਤੈਨੂੰ ਤਾਂ ਕਰਨ ਨੂੰ ਮੈਂ ਹਾਂ ਮਜ਼ਬੂਰ ਬੜਾ।
ਚਾਹੇ ਕਿੰਨਾ ਵੀ ਸਜਣ ਤੈਥੋਂ ਮੈਂ ਹਾਂ ਦੂਰ ਭਲਾ।
ਤੈਨੂੰ ਇੱਕ ਦਿਨ ਤਾਂ ਸਜਣ ਮੈਂ ਪਾ ਹੀ ਲਵਾਂਗਾ।
ਹਾਲ ਦਿਲ ਦਾ ਮੈਂ ਸਜਣ ਤੈਨੂੰ ਸੁਣਾ ਹੀ ਦਵਾਂਗਾ।
ਤੈਥੋਂ ਚਾਹੁੰਦਾ ਹਾਂ ਮੈਂ ਕਿਆ, ਤੈਨੂੰ ਮੈਂ ਦਸ ਹੀ ਦਵਾਂਗਾ।
ਪਿਆਰ ਤੈਨੂੰ ਤਾਂ_______ ਹੁੰ ਮਜ਼ਬੂਰ ਬੜਾ।
ਮੈਨੂੰ ਖੁਲ੍ਹ ਕੇ ਤੂੰ ਏਂ ਦੱਸ, ਜੋ ਵੀ ਹੈ ਚਾਹਤ ਤੇਰੀ।
ਮੈਂ ਕਰਾਂਗਾ ਹੀ ਸਦਾ, ਪੂਰੀ ਖੁਆਹਿਸ਼ ਤੇਰੀ।
ਪੂਰੀ ਕਰਨਾ ਹੀ ਤਾਂ ਬਸ, ਹੋਵੇਗੀ ਚਾਹਤ ਮੇਰੀ।
ਪਿਆਰ ਤੈਨੂੰ ਤਾਂ_______ ਹੁੰ ਮਜ਼ਬੂਰ ਬੜਾ।
ਦੂਰੀਆਂ ਅੱਜ ਸਹੀ,ਕਲ ਫਾਸਲੇ ਘਟ ਜਾਣਗੇ।
ਵੱਖਰੇ ਅੱਜ ਰਾਹ ਸਹੀ, ਹਮ ਸਫਰ ਕਲ ਬਣ ਜਾਣਗੇ ।
ਬੀਤ ਜਾਣਗੇ ਇਹ ਦਿਨ ਰਿਸ਼ਤੇ ਬਣ ਜਾਣਗੇ।
ਪਿਆਰ ਤੈਨੂੰ ਤਾਂ_______ ਹੁੰ ਮਜ਼ਬੂਰ ਬੜਾ।
4.00pm
4 Jan 2025
Saturday
ਧੁਨ ਤੇ ਬਹਿਰ:
ਤੇਰੀ ਦੁਨੀਆ ਸੇ ਹੋ ਕੇ ਮਜਬੂਰ ਚਲਾ ਮੈਂ ਬਹੁਤ ਦੂਰ ਬਹੁਤ ਦੂਰ ਬਹੁਤ ਦੂਰ ਚਲਾ
No comments:
Post a Comment