Followers

Wednesday, 8 January 2025

2984 Punjabi Ghazal

 

ਬਹਰ 212 - 1122 - 1212 - 112(22)

ਕਾਫ਼ੀਆ: ਆਬ:

ਰਦੀਫ਼ ਲਿਖਾਂ


ਲਿਖਾਂ ਮੈਂ ਅੱਗ ਕੋਈ ਤੈਨੂੰ ਜਾ ਕੇ ਮੈਂ ਆਬ ਲਿਖਾਂ।

ਲਿਖਾਂ ਕਲੀ ਕੋਈ ਕਮਸਿਨ, ਜਾ ਕੇ ਗੁਲਾਬ ਲਿਖਾਂ।


ਪਤਾ ਨਹੀਂ ਕੀ ਏ ਅੰਜਾਮ ਪਿਆਰ ਦਾ ਮੇਰੇ।

ਜੇ ਕੀਤਾ ਪਿਆਰ ਤਾਂ ਫਿਰ ਜ਼ਿੰਦਗੀ ਖਰਾਬ ਲਿਖਾਂ।


ਮੇਰੀ ਤਮੰਨਾ ਤੇਰਾ ਪਿਆਰ ਮੈਨੂੰ ਮਿਲਦਾ ਕਦੇ।

ਮਿਲੇਗਾ ਮੈਨੂੰ ਕਦੇ ਇਸਨੂੰ ਜਾ ਖ਼ਵਾਬ ਲਿਖਾਂ।


ਤੇਰਾ ਹੁਸਨ, ਤੇਰੀ ਸੂਰਤ ਤੇਰਾ ਸ਼ਬਾਬ ਲਿਖਾਂ।

ਲਿਖਾਂ ਗ਼ਜ਼ਲ ਤੇਰੇ ਤੇ,ਜਾਂ ਕੋਈ ਕਿਤਾਬ ਲਿਖਾਂ।


ਕਿਸੇ ਨੇ ਭੇਜ ਕੇ ਖਤ ਕੀਤਾ ਪਿਆਰ ਦਾ ਇਜ਼ਹਾਰ।

ਤੂੰ ਮੈਨੂੰ ਹੁਣ ਤੇ ਇਹ ਦੱਸ ਉਸ ਨੂੰ ਕੀ ਜਵਾਬ ਲਿਖਾਂ।


ਲੁਕਾਈ ਦਿਲ 'ਚ ਬਹੁਤ ਦਿਲ ਦੀ ਗੱਲ ਹਮੇਸ਼ਾ ਮੈਂ।

ਲਿਖਾਂ ਜੋ ਹਾਲ ਹੈ ਸਚ, ਯਾ ਕੇ ਬਸ ਅਦਾਬ ਲਿਖਾਂ।


ਬਸੀ ਤੂੰ ਦਿਲ 'ਚ ਮੇਰੇ ,ਮੈਂ ਵੀ ਹਾਂ ਕੀ ਦਿਲ 'ਚ ਤੇਰੇ

ਲਿਖਾਂ ਗਰੀਬ ਮੈਂ ਹੁਣ, ਖੁਦ ਨੂੰ ਜਾਂ ਨਵਾਬ ਲਿਖਾਂ।

1212 - 1122 - 1212 - 112(22)

 ਨਜ਼ਰ ਬਚਾ ਕੇ ਰੱਖੀਂ 'ਗੀਤ' ਇਸ ਖਜ਼ਾਨੇ ਨੂੰ।

ਦਿੱਤਾ ਖਜ਼ਾਨਾ ਜੋ ਰੱਬ ਨੇ ਓ ਬੇਹਿਸਾਬ ਲਿਖਾਂ।

6.34pm 8 Jan 2024

No comments: