Hindi version 2994
English version 2995
ਬਹਰ: 1222 1222 1222 1222
ਕਾਫੀਆ: ਆਉਣਾ
ਰਦੀਫ਼: ਪੈ ਗਿਆ ਮਹੰਗਾ
ਨਵੇਂ ਇਸ ਯੁੱਗ 'ਚ ਅੱਜ ਕੱਲ ਦਿਲ ਲਗਾਉਣਾ ਪੈ ਗਿਆ ਮਹੰਗਾ।
ਜੋ ਵਧੀਆਂ ਨੇੜਤਾਂ ਮਿਲਣਾ ਮਿਲਾਉਣਾ ਪੈ ਗਿਆ ਮਹੰਗਾ।
ਜਵਾਂ ਦਿਲ ਗੱਲਾਂ ਕਰਦੇ ਰੈਸਟੋਰੈਂਟਾਂ ਦੇ ਵਿਚ ਜਾ ਕੇ।
ਕੀ ਕਹੀਏ ਮਜਨੂੰ ਨੁੰ ਹੁਣ ਬਿੱਲ ਚੁਕਾਉਣਾ ਪੈ ਗਿਆ ਮਹੰਗਾ।
ਜਦੋਂ ਵੀ ਮਿਲਦੇ ਗੱਲਾਂ ਕਰਦੇ ਹੱਸ ਹੱਸ ਕੇ ਉਦੋਂ ਸਾਰੇ।
ਜਦੋਂ ਦਿਲ ਨੂੰ ਸੀ ਲੱਗੀ, ਦਿਲ ਦੁਖਾਉਣਾ ਪੈ ਗਿਆ ਮਹੰਗਾ।
ਸੀ ਚਾਹਤ ਗੱਲਾਂ ਕਰਦੇ ਰਾਤ ਚੰਨਨੀ ਵਿਚ ਕਦੇ ਆਪਾਂ।
ਕੀ ਦੱਸੀਏ ਰਾਤ ਨੂੰ ਤੈਨੂੰ ਬੁਲਾਉਣਾ ਪੈ ਗਿਆ ਮਹੰਗਾ।
ਉਹ ਜਾਨਣ ਕੀ ਤੜਪ ਦਿਲ ਦੀ, ਨਾ ਸਾਨੂੰ ਜੀਣ ਹੈ ਦਿੰਦੀ।
ਪਤਾ ਨੀ ਗੱਲ ਕੀ ਸੀ ਰੁੱਸਣਾ ਮਨਾਉਣਾ ਪੈ ਗਿਆ ਮਹੰਗਾ।
ਨਾ ਖੋਲ੍ਹੀ ਸੀ ਜੁਬਾਂ ਜਦ ਤੱਕ ਸੀ ਸਭ ਕੁਝ ਸਾਡੇ ਬੱਸ ਦੇ ਵਿੱਚ।
ਕੀ ਦੱਸੀਏ ਹਾਲ ਦਿਲ ਦਾ ਤਾਂ ਸੁਨਾਉਣਾ ਪੈ ਗਿਆ ਮਹੰਗਾ।
ਛੁਪਾ ਲੈਂਦੇ ਜੋ ਦਿਲ ਦੀ ਗੱਲ, ਤਾਂ ਦਿਲ ਵਿਚ ਹੀ ਇਹ ਰਹਿ ਜਾਂਦੀ।
ਤੜਪ ਹੁਣ 'ਗੀਤ' ਦਿਲ ਦੀ ਤਾਂ ਵਿਖਾਉਣਾ ਪੈ ਗਿਆ ਮਹੰਗਾ।
6.47pm 20 Jan 2025
No comments:
Post a Comment