Followers

Saturday, 11 January 2025

2987 ਪੰਜਾਬੀ ਗ਼ਜ਼ਲ: ਹੈ ਬੜਾ ਮੁਸ਼ਕਲ

ਬਹਰ: 1222 1222 1222 1222

ਕਾਫੀਆ: ਆਣਾ

ਰਦੀਫ: ਹੈ ਬੜਾ ਮੁਸ਼ਕਲ


ਹੈ ਕਰਨਾ ਪਿਆਰ ਤਾਂ ਆਸਾਨ, ਨਿਭਾਉਣਾ ਹੈ ਬੜਾ ਮੁਸ਼ਕਲ।

ਹਿਜਰ ਦੀ ਚੋਟ ਦਿਲਬਰ ਨੂੰ, ਦਿਖਾਉਣਾ ਹੈ ਬੜਾ ਮੁਸ਼ਕਲ।

 

ਹੈ ਕਰਨਾ ਪਿਆਰ ਸੌਖਾ ਪਰ, ਜੇ ਉਸਨੂੰ ਦੱਸਣਾ ਪੈ ਜਾਵੇ। 

ਨਜ਼ਰ ਫਿਰ ਨਾਲ ਦਿਲਬਰ ਦੇ ਮਿਲਾਉਣਾ ਹੈ ਬੜਾ ਮੁਸ਼ਕਲ।


ਹੈ ਉਸ ਨੂੰ ਕੀ ਪਤਾ ਜੀਂਦੇ ਤੇ ਮਰਦੇ ਵੇਖ ਕੇ ਉਸਨੂੰ।,

ਉਹਨਾਂ ਨੂੰ ਕੀ ਪਤਾ ਕੀ ਦੂਰ ਜਾਣਾ ਹੈ ਬੜਾ ਮੁਸ਼ਕਲ।


ਅਸੀਂ ਜੋ ਹੋਏ ਉਹਨਾਂ ਤੋਂ ਕਦੇ ਵੀ ਦੂਰ ਇਕ ਵਾਰੀ,

ਵਿਛੜ ਕੇ ਦੋਵਾਂ ਦਾ ਫਿਰ ਕੋਲ ਆਉਣਾ ਹੈ ਬੜਾ ਮੁਸ਼ਕਲ।


ਕਰੋ ਕੁਝ ਤਾਂ ਜਤਨ ਦੋਵੇਂ ਸਦਾ ਨੂੰ ਕੋਲ ਆ ਜਾਈਏ,

ਵਿੱਛੜ ਕੇ ਦਿਲ ਕਿਤੇ ਤਾਂ ਫਿਰ ਲਗਾਉਣਾ ਹੈ ਬੜਾ ਮੁਸ਼ਕਲ।


ਜੇ ਸਾਡਾ ਪਿਆਰ ਨਜ਼ਰਾਂ ਵਿੱਚ ਜਮਾਨੇ ਦੀ ਕਿਤੇ ਆਇਆ।

ਨਜ਼ਰ ਤੋਂ 'ਗੀਤ' ਦੁਨੀਆ ਦੀ ਬਚਾਉਣਾ ਹੈ ਬੜਾ ਮੁਸ਼ਕਲ।

5.33pm 11 Jan 2024

No comments: