ਬਹਰ: 1212 1212 1212 1212
ਕਾਫ਼ੀਆ : ਅੜਾ
ਰਦੀਫ਼: ਦਿਖਾਈ ਦਿੰਦਾ ਹੈ
ਓਹ ਦੂਰ ਸਭ ਨੂੰ ਇਕੱਲਾ ਹੀ ਖੜਾ ਦਿਖਾਈ ਦਿੰਦਾ ਹੈ।
ਉਹੀ ਜੇ ਕੋਲ ਜਾਈਏ ਵੱਡਾ ਦਿਖਾਈ ਦਿੰਦਾ ਹੈ।
ਵਿਖਾ ਰਿਹਾ ਸੀ ਕੱਲ੍ਹ ਜੋ ਸ਼ਾਨ ਉੱਥੇ ਸਭ ਦੇ ਸਾਹਮਣੇ,
ਉਹ ਕਿਉਂ ਸ਼ਰਮ ਦੇ ਨਾਲ ਅੱਜ ਗੜਾ ਦਿਖਾਈ ਦਿੰਦਾ ਹੈ।
ਕਦੇ ਸੀ ਖੁਸ਼ ਮਿਜ਼ਾਜ, ਹੁਣ ਮਿਜ਼ਾਜ ਹੈ ਬਦਲ ਗਿਆ।
ਇਸੇ ਲਈ ਉਹ ਸਭ ਨੂੰ ਹੁਣ ਸੜਾ ਦਿਖਾਈ ਦਿੰਦਾ ਹੈ।
ਸੀ ਕੀਤਾ ਪਿਆਰ ਜਿਸਨੂੰ, ਉਸਨੇ ਠੱਗ ਲਿਆ ਸਦਾ ਲਈ।
ਕੀ ਦੱਸਾਂ ਗਮ ਦੇ ਵਿੱਚ ਤਾਂ ਉਹ ਪਿਆ ਦਿਖਾਈ ਦਿੰਦਾ ਹੈ।
ਉਹ ਦਿਨ ਵੀ ਕੀ ਸੀ ਦਿਨ ਜਦੋਂ, ਸੀਗਾ ਸੀ ਪਿਆਰ ਸਭਨਾ ਵਿੱਚ।
ਕੀ ਕਹੀਏ ਹਰ ਕੋਈ ਤਾਂ ਅੱਜ ਔਖਾ ਦਿਖਾਈ ਦਿੰਦਾ ਹੈ।
ਨਜ਼ਰ ਟਿਕੀ ਸੀ ਜਿਸ ਤੇ ਹਰ ਗੁਜਰ ਕੇ ਜਾਣ ਵਾਲੇ ਦੀ,
ਉਹ ਫੁੱਲ ਤਾਂ ਸ਼ਾਖ ਤੋਂ ਹੀ ਅੱਜ ਲੱਥਾ ਦਿਖਾਈ ਦਿੰਦਾ ਹੈ।
ਬੜੇ ਹੀ ਪਿਆਰ ਨਾਲ ਗੱਲ ਸੀ ਕਰਦਾ ਜੋ ਵੀ ਮਿਲਦਾ ਸੀ।
ਉਸੇ ਦਾ ਰੁਖ ਤਾਂ ਹੁਣ ਬਹੁਤ ਕੜਾ ਦਿਖਾਈ ਦਿੰਦਾ ਹੈ।
ਜਦੋਂ ਵੀ ‘ਗੀਤ’ ਹੱਦ ਤੋਂ ਵੱਧ ਹੈ ਜਾਂਦੀ ਗੱਲ ਕੋਈ ਕਿਤੇ।
ਹੈ ਭਰਿਆ ਤਾਂ ਇੱਕ ਓ ਦਿਨ, ਘੜਾ ਦਿਖਾਈ ਦਿੰਦਾ ਹੈ।
8.19pm 14 Jan 2024
No comments:
Post a Comment