Followers

Friday, 17 January 2025

2993 ਪੰਜਾਬੀ ਗਜ਼ਲ ਇਨਸਾਂ ਦੀ ਫਿਤਰਤ

 Hindi version 2991

English version 2992

1222 1222 1222 1222

ਕਾਫਿਆ ਅੰਦੇ 

ਰਦੀਫ਼ ਨੇ

ਹੈ ਲੋਕਾਂ ਦੀ ਅਕਲ ਉੱਤੇ ਪਏ ਕੁਝ ਐਸੇ ਫੰਦੇ ਨੇ।

ਗਰਮ ਰੱਖਦੇ ਮਿਜਾਜ ਆਪਣੇ, ਤੇ ਭਾਵਾਂ ਨਾਲ ਠੰਢੇ ਨੇ।


ਇਸੇ ਦੁਨੀਆਂ 'ਚ ਹੁੰਦੀ ਬੱਚਿਆਂ ਦੀ ਪਰਵਰਿਸ਼ ਏਸੀ।

ਬਣਨ ਜਿੰਨੇ ਵੀ ਭਾਵੇਂ ਤੇਜ਼, ਉਨ੍ਹਾਂ ਦੇ ਹਾਲ ਮੰਦੇ ਨੇ।


ਜਦੋਂ ਹੋਵੇ ਕੋਈ ਵੀ ਹਾਦਸਾ ਲੋਕੀ ਤਾਂ ਵੇਖਣ ਬਸ।

ਖੜੇ ਰਹਿੰਦੇ ਜਿਵੇਂ ਸਾਰੇ ਨੇ ਅੱਖਾਂ ਨਾਲ ਅੰਨ੍ਹੇ ਨੇ।


 ਹੈ ਮੁਸ਼ਕਲ ਜਾਣਨਾ ਅੱਜਕਲ ਕਿਸੇ ਇਨਸਾਂ ਦੀ ਫਿਤਰਤ ਨੂੰ।

ਜੋ ਪਹਿਨੇ ਸਾਫ ਕੱਪੜੇ ਹਨ, ਓ ਕਰਦੇ ਕਾਲੇ ਧੰਦੇ ਨੇ।


ਖੁਦਾ ਦੇ ਬੰਦਿਆਂ ਦਾ ਨਾਂ, ਕਦੇ ਜਿਸ ਹਾਲ ਪੁੱਛਿਆ ਹੈ।

ਉਹ ਕਹਿੰਦੇ ਆਪ ਨੂੰ ਕਿ ਉਹ ਖੁਦਾ ਦੇ ਖਾਸ ਬੰਦੇ ਨੇ


 ਜੋ ਹਾਂਕਾਂ ਮਾਰਦੇ ਕਹਿੰਦੇ ਉਹ ਕਰਦੇ ਦੇਸ਼ ਦਾ ਉੱਧਾਰ

ਨਹੀਂ ਉਹ ਜਾਣਦੇ ਨੇ ਖੁਦ ਉਹਨਾਂ ਦੇ ਹੱਥ ਕਿੰਨੇ ਗੰਦੇ ਨੇ।


ਬਣਨ ਜੋ ਵੱਡੇ ਦਾਨੀ ਕਹਿੰਦੇ ਕਰਦੇ ਦੇਸ਼ ਦੀ ਸੇਵਾ।

 ਅਸੀਂ ਹੈ ਦੇਖਿਆ ਲੋਕਾਂ ਤੋਂ ਇਕੱਠੇ ਕਰਦੇ ਚੰਦੇ ਨੇ।

ਹੈ ਹੁੰਦੀ 'ਗੀਤ' ਕੁਝ ਲੋਕਾਂ ਦੀ ਕਿਸਮਤ ਤਾਂ ਐਹੋ ਜਿਹੀ।

ਕਰਨ ਜਿੰਨੀ ਭਲਾਈ ਫੇਰ ਵੀ ਮਿਲਦੇ ਤਾਂ ਡੰਡੇ 

ਨੇ।

5.13pm 17 Jan 2025


No comments: