Followers

Wednesday, 1 April 2026

3438 ਗ਼ਜ਼ਲ ਖਤ ਬੇਨਾਮ ਹੈ ਲਿਖਿਆ


Hindi version 2402

 ਬਹਿਰ 221 1221 1221 122

ਕਾਫੀਆ ਆਮ

ਰਦੀਫ਼ ਹੈ ਲਿਖਿਆ


ਇਸ ਦਿਲ ਤੇ ਸਨਮ ਜਦ ਤੋਂ ਤੇਰਾ ਨਾਮ ਹੈ ਲਿਖਿਆ।

ਦਿਲ ਨਾਮ ਤੇਰੇ ਮੈਂ ਤਾਂ ਸਰੇਆਮ ਹੈ ਲਿਖਿਆ।

ਰੁਸਵਾ ਨਾ ਕਰੇ ਤੈਨੂੰ ਕੋਈ ਵੇਖ ਕੇ ਖ਼ਤ ਨੂੰ।

ਖ਼ਤ ਇਸ ਲਈ ਤੈਨੂੰ ਮੈਂ ਤਾਂ ਬੇਨਾਮ ਹੈ ਲਿਖਿਆ।

ਦਿਲ ਖੋਲ ਕੇ ਰੱਖਿਆ ਹੈ ਜੋ ਖ਼ਤ ਦਿੱਤਾ ਮੈਂ ਤੈਨੂੰ।

ਪੜ੍ਹਿਓ ਇਹਨੂੰ ਦਿਲ ਨਾਲ ਜੋ ਪੈਗ਼ਾਮ ਹੈ ਲਿਖਿਆ।

ਆ ਜਾਈਂ ਸਨਮ ਵੇਖਾਂਗਾ ਮੈਂ ਰਾਹ ਤੁਹਾਡੀ।

ਮਿੱਲਣ ਦਾ ਸਮਾਂ ਖਤ 'ਚ ਕੱਲ੍ਹ ਸ਼ਾਮ ਹੈ ਲਿਖਿਆ।

ਸੌਦਾ ਨਹੀਂ ਕੱਚਾ, ਇਹ ਖ਼ਰਾ ਸੌਦਾ ਹੈ ਦਿਲ ਦਾ।

ਬਦਲੇ 'ਚ ਤੇਰੇ ਦਿਲ ਦੇ ਇਹ ਦਿਲ ਦਾਮ ਹੈ ਲਿਖਿਆ।

ਇਸ ਦਿਲ 'ਚ ਸਿਵਾ "ਗੀਤ" ਦੇ ਕੋਈ ਵੀ ਨਾ ਹੋਣਾ।

ਸੀਤਾ ਦੀ ਤਰ੍ਹਾਂ ਦਿਲ ਤੇ ਇੱਥੇ ਰਾਮ ਹੈ ਲਿਖਿਆ।

 12.13pm 1 April 2026

No comments: