Followers

Monday, 20 April 2026

3457 ਕੁਝ ਕਹਾਣੀਆਂ ਇੰਝ ਬਣੀਆਂ ਮੇਰੀਆਂ ਤੇ ਤੇਰੀਆਂ

 

Prominent punjabi lyrics writer Sr. Shamsher Singh Sandhu 

ਕੁਝ ਕਹਾਣੀਆਂ ਇੰਝ ਬਣੀਆਂ ਮੇਰੀਆਂ ਤੇ ਤੇਰੀਆਂ।


ਤੁਸੀਂ ਸੋਚਿਆ ਅਸੀਂ ਤੇਰੇ ਉੱਤੇ ਮਰਦੇ ਹਾਂ।

ਅਸੀਂ ਸੋਚਿਆ ਤੂਸੀਂ ਸਾਡੇ ਉੱਤੇ ਮਰਦੇ ਹੋ।

ਵਕ਼ਤ ਦੀ ਚਾਲ ਸੀ, ਰਿਸ਼ਤਾ ਜੋੜਣਾ ਹੀ ਸੀ।


ਬਾਅਦ ਵਿੱਚ ਪਤਾ ਲੱਗਿਆ ਉਹ ਵਕ਼ਤ ਹੀ ਐਸਾ ਸੀ।

ਜਿਸ ਵਿੱਚ ਨਾਲ ਚੱਲੇ ਅਸੀਂ ਤੁਸੀਂ ਤੇ ਅੱਗੇ ਵਧੇ।

ਵਕ਼ਤ ਨੇ ਆਪਣੀ ਰਫ਼ਤਾਰ ਨਾਲ ਦੌੜਣਾ ਹੀ ਸੀ।


ਕਿਉਂ ਇਸ ਤਰ੍ਹਾਂ ਰੁਸਵਾ ਕੀਤਾ ਤੁਸੀਂ ਫਿਰ ਮੈਨੂੰ,

ਦੱਸ ਦਿੰਦੇ ਜੇ, ਕੀ ਚਾਹਤ ਸੀ ਤੁਹਾਡੀ।

ਵਕ਼ਤ ਹੈ... ਵਕ਼ਤ ਨੇ ਸਾਥ ਛੋੜਣਾ ਹੀ ਸੀ।


ਅਸੀਂ ਸਮਝ ਲੈਂਦੇ ਤੇਰੇ ਦਿਲ ਦੀ ਗੱਲ।

ਮੋੜ ਲੈਂਦੇ ਮੂੰਹ ਫਿਰ, ਗੱਲ ਕਰਕੇ ਇੱਕ ਵਾਰ।

ਜੇ ਤੁਸਾਂ ਸਾਡੇ ਤੋਂ ਮੂੰਹ ਮੋੜਣਾ ਹੀ ਸੀ।


ਇੰਨਾ ਹੀ ਸੀ ਸ਼ਾਇਦ ਸਾਥ ਸਾਡਾ,

ਤੋੜ ਲੈਂਦੇ ਇਹ ਰਿਸ਼ਤਾ ਪਿਆਰ ਨਾਲ,

ਜੇ ਇਹ ਰਿਸ਼ਤਾ ਤੁਸਾਂ ਤੋੜਣਾ ਹੀ ਸੀ।

2.06pm 20 April 2026

No comments: