Hindi version 2397
English version 3348
ਬਹਿਰ 122 122 122 122 122
ਕਾਫਿਆ ਅਮ
ਰਦੀਫ਼ ਤੇਰੇ ਜਾਣ ਤੋਂ ਬਾਅਦ
ਸਮਝ ਆਇਆ ਸੀ ਤੇਰਾ ਖਮ ਤੇਰੇ ਜਾਣ ਤੋਂ ਬਾਅਦ।
ਰਹੀਆਂ ਨੇ ਅੱਖਾਂ ਸੀ ਪਰ ਨਮ ਤੇਰੇ ਜਾਣ ਤੋਂ ਬਾਅਦ।
ਮਿਲੇ ਪਿਆਰ ਤੇਰਾ ਹਮੇਸ਼ਾ ਏਹੀ ਚਾਹਿਆ ਸੀ।
ਮਿਲਿਆ ਸਿਰਫ਼ ਮੈਨੂੰ ਪਰ ਗਮ ਤੇਰੇ ਜਾਣ ਤੋਂ ਬਾਅਦ।
ਮੈਂ ਇਹ ਜਾਣਦਾ ਸੀ ਤੇਰਾ ਪਿਆਰ ਮੇਰਾ ਨਹੀਂ ਸੀ।
ਨਹੀਂ ਅੱਥਰੂ ਪਰ ਰਹੇ ਥਮ ਤੇਰੇ ਜਾਣ ਤੋਂ ਦੇ ਬਾਅਦ।
ਮੇਰੇ ਨਾਲ ਕੋਈ ਨਾ ਸੀ ਹੰਝੂ ਜੋ ਪੂੰਝੇ ਮੇਰੇ।
ਵਰ੍ਹੀ ਜਾਂਦੇ ਨੇ ਹੰਝੂ ਛਮ ਛਮ ਤੇਰੇ ਜਾਣ ਤੋਂ ਬਾਅਦ।
ਵੱਧੀ ਜਾਂਦੇ ਨੇ ਫਾਸਲੇ ਵਿਚ ਲਗਾਤਾਰ ਸਾਡੇ।
ਹੋ ਨਾ ਸਕਿਆ ਮਸਅਲਾਹ ਸਮ ਤੇਰੇ ਜਾਣ ਤੋਂ ਬਾਅਦ।
ਲਵਾਂ ਉਲਝਾ ਮੈਂ ਜ਼ਿੰਦਗੀ ਮਸਲਿਆਂ ਵਿਚ।
ਨਾ ਸਕਿਆ ਕਦੇ 'ਗੀਤ' ਪਰ ਰਮ ਤੇਰੇ ਜਾਣ ਤੋਂ ਬਾਅਦ।
6.09pm 12 April 2026

No comments:
Post a Comment