Followers

Saturday, 25 April 2026

3362 ਗ਼ਜ਼ਲ ਤੈਨੂੰ ਮੈਂ ਹਸਾ ਦੈਂਦਾ

 

Hindi version 2390
English version 3363

221 1222 221 1222

ਕਾਫੀਆ ਆ

ਰਦੀਫ਼ ਦੈਂਦਾ 

ਜਦ ਵੇਖ ਕੇ ਓ ਮੈਨੂੰ, ਨਜ਼ਰਾਂ ਹੈ ਝੁਕਾ ਦੈਂਦਾ।

ਤਾਂ ਸੁੱਤੇ ਕਈ ਮੇਰੇ, ਅਰਮਾਨ ਜਗਾ ਦੈਂਦਾ।

ਤੜਪਾਂਦਾ ਏ ਇੰਨਾ ਓ ਯਾਦਾਂ 'ਚ ਖ਼ਵਾਬਾਂ ਵਿੱਚ।

ਤਨਹਾਈ ਦੇ ਵਿੱਚ ਮੈਨੂੰ, ਓਹ ਰੋਜ਼ ਰੁਲਾ ਦੈਂਦਾ।

ਪਲ ਭਰ ਨੂੰ ਵੀ ਕੀਤਾ ਜੇ, ਤੂੰ ਪਿਆਰ ਕਦੇ ਹੁੰਦਾ।

ਤਾਂ ਜ਼ਿੰਦਗੀ ਮੈਂ ਸਾਰੀ ਯਾਦਾਂ 'ਚ ਬਿਤਾ ਦੈਂਦਾ।

ਮਿਲ ਜਾਂਦੀ ਨਜ਼ਰ ਤੇਰੀ ਜੇ ਮੇਰੀ ਨਜ਼ਰ ਦੇ ਨਾਲ। 

ਜਾਦੂ ਮੈਂ ਚਲਾ ਤੈਨੂੰ ਆਪਣਾ ਹੀ ਬਣਾ ਦੈਂਦਾ।

ਤੂੰ ਰੁੱਸ ਕਦੇ ਜਾਂਦੀ ਜੇ ਪਿਆਰ ਦੇ ਲਮ੍ਹਿਆਂ ਵਿੱਚ।

ਗੱਲ ਪਿਆਰ ਦੀ ਇੱਕ ਕਰਕੇ ਤੈਨੂੰ ਮੈਂ ਹਸਾ ਦੈਂਦਾ।

ਜੇ “ਗੀਤ” ਅਸਰ ਹੁੰਦਾ ਚਾਹਤ ਦਾ ਤੇਰੇ ਉੱਤੇ।

ਹੌਲੀ ਜਿਹੀ ਮੈਂ ਤੈਨੂੰ ਫਿਰ ਪਿਆਰ ਸਿਖਾ ਦੈਂਦਾ।

1.26pm 25 April 2026

Ham tumse juda hoke

Mar jaenge ro ro ke

No comments: