Hindi version 2399
ਕਾਫ਼ੀਆ ਆਨ
ਰਦੀਫ਼ ਕਿਤੇ
ਐ ਕਾਸ਼ ਹੁੰਦੀ ਮੇਰੀ ਉੱਚੀ ਜੇ ਉਡਾਨ ਕਿਤੇ,
ਮੈਂ ਖੋਲ੍ਹ ਉੱਡਦਾ ਪਰਾਂ ਨੂੰ, ਛੂ ਆਸਮਾਨ ਕਿਤੇ।
ਕਸਮ ਜੋ ਖਾਈ ਸੀ ਤੂੰ ਪਿਆਰ ਨਾ ਭੁਲਾਣ ਦੀ ਸੀ,
ਨਹੀਂ ਕਸਮ ਦਾ ਕੋਈ, ਨਾਮ ਤੇ ਨਿਸ਼ਾਨ ਕਿਤੇ।
ਦੇ ਦਿੱਤਾ ਸਾਰਾ ਹੀ ਸੀ, ਇਖ਼ਤਿਆਰ ਮੈਂ ਤੈਨੂੰ,
ਤੂੰ ਦੱਸ ਜ਼ਰਾ ਮੇਰਾ ਰੱਖਿਆ, ਵੀ ਸੀ ਧਿਆਨ ਕਿਤੇ।
ਮੈਂ ਜਿਸ ਤੇ ਲਾਈ ਉਮਰ ਭਰ ਦੀ ਪੂੰਜੀ ਸੀ ਸਾਰੀ,
ਢੇਹਾ ਓ ਦਿਲ ਦਾ ਮੇਰੇ, ਬਣ ਕੇ ਹੈ ਮਕਾਨ ਕਿਤੇ।
ਤੂੰ ਇੰਜ ਛੱਡ ਕੇ ਕਦੇ, ਮੈਨੂੰ ਚੱਲਿਆ ਜਾਵੇਂਗਾ,
ਤੂੰ ਹੋਣ ਦਿੱਤਾ ਨਾ ਦਿਲ ਨੂੰ ਸੀ ਇਹ ਗੁਮਾਨ ਕਿਤੇ।
ਜੀ ਜਾਨ ਕੀਤੀ ਸੀ ਮਿਹਨਤ, ਫਸਲ ਨੂੰ ਬੀਜਣ ਤੇ,
ਦਗਾ ਹੈ ਖਾ ਗਿਆ ਮੌਸਮ ਤੋਂ ਉਹ ਕਿਸਾਨ ਕਿਤੇ।
ਚਮਕਦੇ ਤਾਰੇ ਜਿੱਥੇ, ਦੇਵੇ ਰੌਸ਼ਨੀ ਸੂਰਜ,
ਬਣਾਵਾਂ 'ਗੀਤ' ਤਮੰਨਾ ਸੀ ਮੈਂ ਜਹਾਨ ਕਿਤੇ।
7.14pm 8 April 2026

No comments:
Post a Comment