Hindi version 2398
English version 3447
2122 1212 22
ਕਾਫ਼ੀਆ ਈ
ਯਾਦ ਆਈ ਸੀ ਮੈਨੂੰ ਉਹ ਦਿਨ ਦੀ।
ਵਕਤ ਲੰਘੀਆ ਤੇਰੇ ਬਿਨਾ ਜਦ ਸੀ।
ਤੋੜ ਕੇ ਦਿਲ ਚਲੇ ਗਏ ਨੇ ਉਹ।
ਗੱਲ ਤੁਸੀਂ ਮੈਨੂੰ ਕਰਦੇ ਹੋ ਜਿਸ ਦੀ।
ਦਿਲ ਨਹੀਂ ਸੀਨੇ ਵਿੱਚ ਜਿਦੇ ਕੋਈ।
ਗੱਲ ਮੈਂ ਦੱਸ, ਕਰਾਂ ਓਨ੍ਹਾਂ ਦੀ ਕੀ।
ਤੋੜਿਆ ਚਾਹੇ ਦਿਲ ਉਨ੍ਹਾਂ ਮੇਰਾ।
ਬੇਵਫਾਈ ਮੈਂ ਪਰ ਨਹੀਂ ਕੀਤੀ।
ਪਾ ਹੀ ਲੈਂਦਾ ਹੈ ਆਪਣੀ ਮੰਜ਼ਿਲ,
ਹੌਸਲੇ ਦੀ ਉਡਾਣ ਹੋ ਜਿਸ ਦੀ।
ਬੋਲਦੇ ਲੋਕ ਜੋ ਵੀ ਬੋਲਣ ਦੇ।
ਚੁੱਪ ਕਰਾਵਾਂ ਜ਼ੁਬਾਨ ਕਿਸ-ਕਿਸ ਦੀ।
ਭੁੱਲ ਸਕਿਆ ਨਾ ਅੱਜ ਤੱਕ ਉਹਨੂੰ
ਰਾਖ ਦੁਨੀਆ ਸੀ ਕੀਤੀ ਜਿਸ ਮੇਰੀ।
ਛੱਡ ਹੁਣ "ਗੀਤ" ਚਾਹ ਇਨ੍ਹਾਂ ਦੀ ਤੂੰ।
ਤੇਰੇ ਲਾਇਕ ਇਥੇ ਨਹੀਂ ਕੋਈ।
5.44pm 9 April 2026

No comments:
Post a Comment