Hindi version 0099
ਕੀ ਕਹੀਏ, ਮਨਜ਼ੂਰ ਸਾਨੂੰ ਵੀ ਨਹੀਂ ਓਹ ਗੱਲ,
ਪਰ ਪਿਆਰ ਵਿੱਚ ਸਭ ਕੁਝ ਸਹਿਣਾ ਪੈਂਦਾ ਏ।
ਚਾਹੇ ਕਹਿਣਾ ਜੋ ਵੀ ਚਾਹੀਏ ਅਸੀਂ ਉਹਨਾਂ ਨੂੰ,
ਪਰ ਕੁਝ ਸੋਚ ਕੇ ਚੁੱਪ ਰਹਿਣਾ ਪੈਂਦਾ ਏ ।
ਓਹ ਚਾਹੇ ਜਿੰਨੇ ਵੀ ਸਿਤਮ ਕਰਨ ਸਾਡੇ ਤੇ ,
ਨਾਲ ਰਹਿਣ ਦੀ ਕਸਮ ਜੋ ਖਾਧੀ ਏ ,ਸਭ ਕੁਝ ਸਹਿਣਾ ਪੈਂਦਾ ਏ ।
ਚਾਹੀਏ ਦੂਰ ਜਾਣਾ ਵੀ ਉਹਨਾਂ ਤੋਂ,
ਪਰ ਨਾਲ ਨਾਲ ਹੀ ਰਹਿਣਾ ਪੈਂਦਾ ਏ ।
ਕਦੇ ਐਦਾਂ ਵੀ ਹੁੰਦਾ ਏ ਕਿ ਸਹਿਣਾ ਜ਼ਰੂਰੀ ਨਹੀਂ।
ਪਰ ਕਦੇ ਸਹਾਰਨ ਲਈ ਵੀ ਸਹਿਣਾ ਪੈਂਦਾ ਏ ।
ਕਦੇ ਐਦਾਂ ਵੀ ਹੁੰਦਾ ਏ ਕਿ ਰਹਿਣਾ ਜ਼ਰੂਰੀ ਨਹੀਂ ,
ਪਰ ਫੇਰ ਵੀ ਨਾਲ ਹੀ ਰਹਿਣਾ ਪੈਂਦਾ ਏ ।
ਓਹ ਸਿਤਮ ਕਰਨ ਤਾਂ ਕੋਸ਼ਿਸ਼ ਹੁੰਦੀ ਕਿ ਗੌਰ ਨਾ ਕਰੀਏ,
ਪਰ ਸੁਣ ਕੇ ਤਾਂ ਸਹਿਣਾ ਹੀ ਪੈਂਦਾ ਏ ।
ਓਹ ਬੇਰੁਖੀ ਕਰਨ ਤਾਂ ਵੀ ਕੀ ,
ਸਾਨੂੰ ਤਾਂ ਦੋਸਤੀ ਦੀ ਹੱਦ ਵਿੱਚ ਰਹਿਣਾ ਹੀ ਪੈਂਦਾ ਏ ।
6.16pm 30 April 2026

No comments:
Post a Comment