Hindi version 00100
English version 3364
ਲੁੱਟਦੇ ਰਹੇ ਅਸੀਂ ਦੋਸਤਾਂ ਦੇ ਹੱਥੋਂ, ਫਿਰ ਵੀ ਕੁਝ ਕਹਿ ਨਾ ਸਕੇ।
ਜਾਣਦੇ ਸੀ ਓ ਸਾਨੂੰ ਲੁੱਟ ਰਹੇ ਨੇ, ਫਿਰ ਵੀ ਕੁਝ ਕਹਿ ਨਾ ਸਕੇ।
ਉਹਨਾਂ ਨੂੰ ਕੋਈ ਪਰਵਾਹ ਨਹੀਂ, ਕਹਿੰਦੇ ਦੋਸਤੀ ਜਾਵੇ ਤਾਂ ਜਾਵੇ।
ਸੀਨਾ ਤਾਣ ਕੇ ਤੁਰਦੇ ਨੇ ਓ, ਪਿੱਛੇ ਵਾਲਾ ਚਾਹੇ ਦੁੱਖ ਹੀ ਪਾਵੇ।
ਤਿੱਖੇ ਕਟਾਖ਼ ਕਰਦੇ ਨੇ ਓ, ਉਹਨਾਂ ਨੂੰ ਕੀ, ਕੋਈ ਦਿਲ ਨਾਲ ਲਾਵੇ ਤਾਂ ਲਾਵੇ।
ਓ ਤਾਂ ਆਪਣੇ ਮਨ ਦੀ ਕਰਨਗੇ, ਚਾਹੇ ਦੂਜਾ ਨਾਲ ਨਿਭਾਵੇ ਨਾ ਨਿਭਾਵੇ।
ਓ ਤਾਂ ਪੈਰਾਂ ਹੇਠਾਂ ਕੁਚਲ ਦੇਣ ਸੁਫ਼ਨਿਆਂ ਨੂੰ, ਚਾਹੇ ਕੋਈ ਅੱਖਾਂ ਵਿਛਾਵੇ।
ਉਹਨਾਂ ਨੂੰ ਆਪਣੇ ਕੰਮ ਨਾਲ ਮਤਲਬ, ਕਿਸੇ ਦੀ ਜਾਨ ਜਾਵੇ ਤਾਂ ਜਾਵੇ।
12.38pm 28 April 2026

No comments:
Post a Comment