Followers

Saturday, 4 April 2026

3441 ਗ਼ਜ਼ਲ ਘੋੰਪਿਆ ਕੱਲ੍ਹ ਖੰਜਰ ਸੀ "ਗੀਤ" ਨੂੰ ਜਿਸ

 


Hindi version 2401
English version 3440

ਬਹਿਰ 221 2122 221 2122

ਕਾਫ਼ੀਆ ਆ

ਰਦੀਫ਼ ਰਿਹਾ ਹੈ

ਕਿਉਂ ਗੱਲ ਗੱਲ ਤੇ ਮੈਨੂੰ ਇੱਦਾਂ ਸੁਣਾ ਰਿਹਾ ਹੈ,

ਕਿਉਂ ਚਾਹੁਣ ਵਾਲਿਆਂ ਨੂੰ ਇੱਦਾਂ ਸਤਾ ਰਿਹਾ ਹੈ।

ਹਰ ਰਾਜ਼ ਵਿੱਚ ਹੀ ਸ਼ਾਮਲ ਰੱਖਿਆ ਅਸੀਂ ਸੀ ਤੈਨੂੰ,

ਹਰ ਰਾਜ਼ ਆਪਣਾ ਕਿਉਂ ਸਾਥੇਂਂ ਛੁਪਾ ਰਿਹਾ ਹੈ।

ਦਿਲ ਤੋੜ ਕੇ ਗਿਆ ਓਹ, ਜੋ ਸਮਝਿਆ ਸੀ ਆਪਣਾ,

ਕਿਉਂ ਯਾਦ ਕਰ ਕੇ ਉਹਨੂੰ ਦਿਲ ਨੂੰ ਜਲਾ ਰਿਹਾ ਹੈ।

ਮੁੜਦੇ ਨਹੀਂ ਨੇ ਫਿਰ ਜੋ, ਇਕ ਵਾਰ ਛੱਡ ਕੇ ਜਾਂਦੇ,

ਕਿਉਂ ਆਉਣ ਦੇ ਉਨਾਂ ਦੇ, ਸੁਪਨੇ ਸਜਾ ਰਿਹਾ ਹੈ।

ਸਭ ਜਾਣਦੇ ਨੇ ਟੁੱਟਿਆ ਹੈ ਦਿਲ ਕਿਸੇ ਦੇ ਕਰ ਕੇ,

ਅੱਖਾਂ ਦੇ ਹੰਝੂਆਂ ਨੂੰ ਫਿਰ ਕਿਉਂ ਲੁਕਾ ਰਿਹਾ ਹੈ।

ਮੈਂ ਜਾਣਦਾ ਹਾਂ ਤੇਰੀ, ਮੇਰੇ ਲਈ ਨੀਅਤ ਨੂੰ,

ਗੱਲ ਨਾਲ ਮੈਨੂੰ ਲਾ ਕੇ, ਤੂੰ ਕੀ ਜਤਾ ਰਿਹਾ ਹੈ।

 ਪਿੱਠ ਵਿੱਚ ਸੀ ਘੋੰਪਿਆ ਕੱਲ੍ਹ, ਖੰਜਰ ਸੀ "ਗੀਤ" ਨੂੰ ਜਿਸ,

ਓਹ ਅੱਜ ਗਲੇ ਨੂੰ ਲਾ ਕੇ ਹੁਣ ਕੀ ਦਿਖਾ ਰਿਹਾ ਹੈ।

4.26pm 4 Apr 2026

No comments: