Followers

Saturday, 18 April 2026

3455 ਗ਼ਜ਼ਲ ਦੱਸੋ ਏ ਮੈਨੂੰ ਕਿ ਕੀ ਹੋਇਆ ਹੈ


Hindi version 2394
English version 3454

 12122 12122 12122

Qafia uaa ਕਾਫਿਆ ਆ

Radeef hai ਰਦੀਫ਼ ਹੈ

ਕੋਈ ਤਾਂ ਆ ਕੇ ਦੱਸੋ ਏ ਮੈਨੂੰ ਕਿ ਕੀ ਹੋਇਆ ਹੈ।

ਲੱਗੀ ਕਿਸੇ ਦੀ ਨਜ਼ਰ ਜਾਂ ਮੈਨੂੰ ਮਿਲੀ ਦੁਆ ਹੈ।

ਸਮਝਦੇ ਸਾਰੇ ਨੇ ਜ਼ਿੰਦਗੀ ਇਹ ਹੈ ਖੇਡ ਵਰਗੀ,

ਇਹ ਜ਼ਿੰਦਗੀ ਬਣ ਗਈ ਹੈ ਮੇਰੀ ਜਿਵੇਂ ਜੂਆ ਹੈ।

ਕੋਈ ਹੈ ਜਿੱਤਿਆ, ਕੋਈ ਹੈ ਹਾਰਿਆ ਬਾਜ਼ੀ ਇੱਥੇ।

ਜੋ ਹਾਰਿਆ ਉਹ ਸਮਝੇ ਜ਼ਿੰਦਗੀ ਬਦਦੁਆ ਹੈ।

ਕੋਈ ਨਹੀਂ ਕੋਲ ਉਸਦੇ ਜਾਂਦਾ ਸੜਕ ਦੇ ਕੰਢੇ,

ਏ ਵੇਖ ਸਾਰੇ ਹੀ ਦੂਰੋਂ ਕਹਿੰਦੇ ਨੇ ਅਧਮੁਆ ਹੈ।

ਨਜ਼ਰ ਮਿਲੀ ਸੀ ਜਦੋਂ ਉਦੋਂ ਦੇ ਹੀ ਹੋਸ਼ ਸੀ ਗੁੰਮ ,

ਤੇਰੀ ਨਜ਼ਰ ਨੇ ਨਜ਼ਰ ਦੇ ਂੱਨਾਲ “ਗੀਤ” ਨੂੰ ਛੂਹਿਆ ਹੈ। 

8.55pm 17 April 2026

No comments: