Followers

Thursday, 23 April 2026

3360 ਗੀਤ:ਆ ਜਾਓ...... 'ਗੀਤ' ਹੋਈ ਦਿਵਾਨੀ (Punjabi song)

 

Hindi version 2391
English version 3361

ਆ ਜਾਓ ਮੈਂ ਹੋਈ ਦਿਵਾਨੀ।

ਆ ਜਾਓ ਮੈਂ ਹੋਈ ਦਿਵਾਨੀ।

ਬਣ ਜਾਵੇ ਕੋਈ, ਨਵੀਂ ਕਹਾਣੀ, ਮੈਂ ਹੋਈ ਦਿਵਾਨੀ।

ਆ ਜਾਓ ਮੈਂ ਹੋਈ ਦਿਵਾਨੀ।

ਜਦ ਮਿਲਦੇ ਸੀ, ਫੁੱਲ ਖਿੜਦੇ ਸੀ, ਸੁੰਨੇ ਬਾਗਾਂ ਵਿੱਚ।

ਜਦ ਮਿਲਦੇ ਸੀ, ਫੁੱਲ ਖਿੜਦੇ ਸੀ, ਸੁੰਨੇ ਬਾਗਾਂ ਵਿੱਚ।

ਦੂਰ ਰਹੇ ਤਦ, ਸੀ ਗਿਣੇ, ਤਾਰੇ ਰਾਤਾਂ ਵਿੱਚ।

ਮਿਲ ਕੇ ਕਈ ਨੇ ਗੱਲਾਂ ਸੁਣਾਣੀ।

ਹੋ ਬਣ ਜਾਵੇ, ਕੋਈ ਨਵੀਂ ਕਹਾਣੀ, ਮੈਂ ਹੋਈ ਦਿਵਾਨੀ।

ਆ ਜਾਓ.... ਮੈਂ ਹੋਈ ਦਿਵਾਨੀ।


ਬੈਠੋਗੇ ਹਾਂ, ਜਦ ਮੇਰੇ ਕੋਲ, ਚੈਨ ਆ ਜਾਵੇਗਾ,

ਬੈਠੋਗੇ ਹਾਂ, ਜਦ ਮੇਰੇ ਕੋਲ, ਚੈਨ ਆ ਜਾਵੇਗਾ।

ਬੁੱਝਦਾ ਦੀਵਾ, ਨੈਣਾਂ ਦਾ ਏ, ਚਮਕਾ ਜਾਵੇਗਾ।

ਹੋ ਸ਼ੁਰੂ ਹੋਵੇਗੀ, ਫਿਰ... ਨਵੀਂ ਕਹਾਣੀ।

ਬਣ ਜਾਵੇ ਕੋਈ ਨਵੀਂ ਕਹਾਣੀ, ਮੈਂ ਹੋਈ ਦਿਵਾਨੀ।

ਆ ਜਾਓ... ਮੈਂ ਹੋਈ ਦਿਵਾਨੀ।


ਘੁੱਟ ਜਾਵਾਂਗੀ, ਮਰ ਜਾਵਾਂਗੀ, ਜੇ ਨਾ ਆਏ ਓਹ,

ਘੁੱਟ ਜਾਵਾਂਗੀ, ਮਰ ਜਾਵਾਂਗੀ, ਜੇ ਨਾ ਆਏ ਓਹ।

ਲੱਭੋਗੇ ਫਿਰ, ਕਿਵੇਂ ਅਸੀਂ ਹੋ ਗਏ ਜੋ ਗੁਮ।

ਗੱਲਾਂ ਨੇ ਮੈਨੂੰ ਸੁਣਣੀ ਸੁਣਾਣੀ।

ਬਣ ਜਾਵੇ ਕੋਈ ਨਵੀਂ ਕਹਾਣੀ, ਮੈਂ ਹੋਈ ਦਿਵਾਨੀ।

ਆ ਜਾਓ.... ਮੈਂ ਹੋਈ ਦਿਵਾਨੀ।


ਮਿਲ ਜਾਣਗੇ, ਬਣ ਜਾਣਗੇ, ਕੁਝ ਨਵੇਂ ਅਫਸਾਨੇ,

ਮਿਲ ਜਾਣਗੇ, ਬਣ ਜਾਣਗੇ, ਕੁਝ ਨਵੇਂ ਅਫਸਾਨੇ।

ਯਾਦ ਕਰਾਂਗੇ, ਬੀਤੇ ਹੋਏ, ਫਿਰ ਉਹ ਜਮਾਨੇ।

ਭੁੱਲੀਆਂ ਗੱਲਾਂ ਨੇ, ਫਿਰ ਦੁਹਰਾਣੀ।

ਬਣ ਜਾਵੇ ਕੋਈ, ਨਵੀਂ ਕਹਾਣੀ, ਮੈਂ ਹੋਈ ਦਿਵਾਨੀ।

ਆ ਜਾਓ...... 'ਗੀਤ' ਹੋਈ ਦਿਵਾਨੀ।

8.36pm 22April 2026

No comments: