Followers

Monday, 6 April 2026

3443 ਚੁੱਪ ਰਿਹਾ ਉਹ ਅੱਜ ਤੱਕ

 

Kavi Prof. Gurpal Singh Sandhu (Punjab University) Dept.of ਤੇਗਬਹਾਦੁਰ ਸਟੱਡੀਜ਼ 

Hindi version 2400

English version 3442

ਕਿਸੇ ਨੇ ਸੁਣਿਆ ਨਹੀਂ, ਤਾਂ ਇਹ ਨਾ ਸਮਝੋ ਕਿਸੇ ਨੇ ਕਿਹਾ ਨਹੀਂ,

ਚੁੱਪ ਰਿਹਾ ਉਹ ਅੱਜ ਤੱਕ, ਤਾਂ ਇਹ ਨਹੀਂ ਕਿ ਕੁਝ ਹੋਇਆ ਨਹੀਂ।

ਮਜਬੂਰੀਆਂ ਬਣ ਜਾਂਦੀਆਂ ਨੇ ਕਈ ਵਾਰ ਜ਼ਿੰਦਗੀ ਵਿੱਚ ਐਸੀਆਂ,

ਕਰਨਾ ਪੈਂਦਾ ਉਹ ਸਭ ਕੁਝ, ਜੋ ਸੋਚ ਵਿੱਚ ਵੀ ਕਦੇ ਕਰਿਆ ਨਹੀਂ।

ਕਈ ਵਾਰ ਬਾਹਰੋਂ ਸਭ ਕੁਝ ਲੱਗਦਾ ਬੜਾ ਸੋਹਣਾ,

ਕਿਵੇਂ ਜਾਣੇਗਾ ਕੋਈ ਦੂਜੇ ਨੂੰ, ਜਦ ਉਸ ਤਰ੍ਹਾਂ ਕਦੇ ਜੀਆ ਨਹੀਂ।

ਸੋਚ ਸਭ ਦੀ ਵੱਖਰੀ ਹੂੰਦੀ ਹੈ ਹਰ ਗੱਲ ਲਈ,

ਸਮਝ ਨਹੀਂ ਆਉਂਦੀ, ਜਦ ਤੱਕ ਖੁਦ ਕੁਝ ਸਹਿਆ ਨਹੀਂ।

ਹਰ ਕੋਈ ਆਪਣੇ ਵਿੱਚ ਜੁਦਾ, ਹਰ ਕੋਈ ਖੁਦ ਨੂੰ ਸਹੀ ਸਮਝੇ,

ਸਹੀ ਕਿਵੇਂ ਹੋਵੇ ਉਹ, ਜੋ ਸੱਚ ਵਿੱਚ ਕਦੇ ਸਹੀ ਹੋਇਆ ਨਹੀਂ।

ਕੋਸ਼ਿਸ਼ ਤਾਂ ਕਰ ਲੈਣੀ ਚਾਹੀਦੀ ਦੂਜੇ ਨੂੰ ਸਮਝਣ ਦੀ,

ਕੀ ਜਾਣੇ ਦਰਦ ਹੋਰਾਂ ਦਾ, ਜਿਸ ਕਦੇ ਇਹ ਜ਼ਿੰਮਾ ਲਿਆ ਨਹੀਂ।

ਦੁਨੀਆ ਲੱਗੇਗੀ ਉਸਨੂੰ ਐਵੇਂ ਹੀ ਬੇਪਰਵਾਹ, ਬੇਰਹਮ ਜਿਹੀ,

ਜਦ ਉਸਨੇ ਖੁਦ ਕਦੇ ਕਿਸੇ ਦਾ ਭਲਾ ਕਰਿਆ ਨਹੀਂ। 

3.39pm 6 April 2026

No comments: