Followers

Thursday, 14 September 2023

2502 ਇੱਕ ਚੁੱਪ ਸੌ ਸੁੱਖ (Ik chup sau sukh) Hundred happiness in silence.

 1056

ਬੈਠ ਗਈ ਹਾਂ ਚੁੱਪ ਹੋ ਕੇ ਕੁਝ ਸੋਚ ਕੇ।

ਵੇਖੀਏ ਕੀ ਹੁੰਦਾ ਹੈ ਖੁਦ ਨੂੰ ਰੋਕ ਕੇ।

ਬੋਲਣ ਵਾਲੇ ਦੀ ਵਡਿਆਈ ਨਹੀਂ ਹੁੰਦੀ ਹਮੇਸ਼ਾ ।

ਚੁੱਪ ਰਹਿ ਕੇ ਵੀ ਹੋ ਜਾਂਦੀਆਂ ਨੇ ਕਈ ਗੱਲਾਂ।

ਅੱਜ ਵੇਖਦੇ ਹਾਂ ਇਸ ਚੁੱਪ ਦੀ ਕਰਾਮਾਤ।

ਵੇਖੀਏ ਚੁੱਪ ਕੀ ਲਿਆਉਂਦਾ ਹੈ ਸੌਗਾਤ।

ਇੱਕ ਚੁੱਪ ਸੌ ਸੁੱਖ ਦੀ ਸੁਣੀ ਕਹਾਵਤ।

ਵੇਖੀਏ ਚੁੱਪ ਦਾ  ਕਿੱਦਾਂ ਹੁੰਦਾ ਸਵਾਗਤ।

ਬੋਲ ਬੋਲ ਕੇ ਬਹੁਤ ਕੁੱਛ ਗਵਾਇਆ ਏ।

ਜ਼ੁਬਾਨ ਤੋਂ ਨਿੱਕਲਿਆ ਤੀਰ ਫੇਰ ਵਾਪਿਸ ਨਾ ਆਇਆ ਏ।

ਅੱਜ ਚੁੱਪੀ ਆਪਣੀ ਕਰਾਮਾਤ ਵਿਖਾਏਗੀ ।

ਭਰੋਸਾ ਹੈ ਮੈਨੂੰ ਅੱਜ ਵਿਗੜੀ ਗੱਲ ਬਣ ਜਾਏਗੀ।

12.08pm 4July 2023

Baiṭh ga'ī hān chup hō kē kujh sōch kē.

Vēkhī'ē kī hundā hai khud nū rōk kē.

Bōlaṇ vālē dī vaḍiaa'ī nahīṁ hudī hamēśhā.

Chup rahi kē vī hō jāndī'āṁ nē ka'ī gallāṁ.

Aj vēkhadē hāṁ is chupa dī karāmāt.

Vēkhī'ē chup kī liāundā hai saugāt.

Ik chup sau sukh dī suṇī kahāvat.

Vēkhī'ē chup dā  kidāṁ hundā savāgat.

Bōl bōl kē bahut kucha gavā'i'ā ē.

Zubān tōṁ nikali'ā teer phēr vāpis nā āa'iā  ē.

Ajj chupī āpaṇī karāmāt vikhā'ēgī.

Bharōsā hai mainū ajj vigaṛī gall baṇ jā'ēgī.

(English meaning)

I sat silently and thought about something.

Let's see what happens by stopping yourself.

The speaker is not always glorified.

Many things happen even in silence.

Today we see the miracle of this silence.

Let's see what silence brings.

A heard proverb of a hundred happiness in silence.

Let's see how silence is received.

A lot has been lost by speaking.

The words that came out of the tongue did not come back.

Today silence will show its magic.

I am sure today will become a perverted thing.

Wednesday, 13 September 2023

2501 ਜਿਉਂਦੇ ਜੀਅ ਖੁਦ ਨੂੰ ਮਾਰ ਨਾ (Jiunde ji khud nu maar na)Don't kill yourself while you're alive

 ਕਰਲੈ ਸਾਹਮਣਾ ਮੁਸੀਬਤਾਂ ਦਾ ।

ਮੁਸੀਬਤਾਂ ਤੋਂ ਤੂੰ ਹਾਰ ਨਾ।

ਜੀਅ ਲੈ ਜ਼ਿੰਦਗੀ ਇਹਨਾਂ ਨੂੰ ਹਰਾ ਕੇ।

ਜਿਉਂਦੇ ਜੀਅ ਖੁਦ ਨੂੰ ਮਾਰ ਨਾ।


ਮੁਸੀਬਤਾਂ ਦਾ ਕੀ ਹੈ,

ਇਹ ਤਾਂ ਜ਼ਿੰਦਗੀ ਦਾ ਸਾਰ ਨੇ।

ਜਿਉਣ ਲਈ ਕੁਝ ਨਾ ਕੁਝ ਤਾਂ ਚਾਹੀਦਾ ਹੈ।

ਜ਼ਿੰਦਗੀ ਕੀ ਜਿੱਥੇ ਬਹਾਰ ਹੀ ਬਹਾਰ ਏ।


ਬਹੁਤ ਮਜ਼ਾ ਹੈ ਜਿੱਤਣ ਵਿੱਚ ।

ਕਰ ਹਿੰਮਤ ਤੇ ਹਰਾ ਇਹਨਾਂ ਨੂੰ ।

ਉੱਠ ਖੜ੍ਹਾ ਹੋ ,ਕਰ ਸਾਹਮਣਾ।

ਕਿੰਨੀ ਹਿੰਮਤ ਤੇਰੇ ਵਿੱਚ ਹੈ ਦੱਸ ਇਹਨਾਂ ਨੂੰ।


ਜਿੱਤ ਲਵੇਗਾ ਹਰ ਬਾਜ਼ੀ ਤੂੰ।

ਹੌਂਸਲਾ ਆਪਣਾ ਦਿਖਾ ਇਨ੍ਹਾਂ ਨੂੰ।

ਅੱਗੇ ਵੱਧ ਲਹਿਰਾ ਝੰਡਾ।

ਕੱਟ ਮੁਸੀਬਤਾਂ, ਹਰਾ ਕੇ ਆ ਇਨ੍ਹਾਂ ਨੂੰ।

11.58am 4July 2023

Kar lai sāhamaṇā musībatāṁ dā.

Musībatāṁ tōn tū hāar nā.

Jīee lai zindagī ihanāṁ nū hrā kē.

Ji'undē jī' khud nū mār nā.


Musībatāṁ dā kī hai,

iha tāṁ zindagī dā sāar nē.

Ji'uṇ la'ī kujh nā kujh tāṁ chāhīdā hai.

Zindagī kī jithē bahār hī bahār ē.


Bahut mazā hai jitaṇ vich.

Kar himmat tē hrā ihanāṁ nū.

Uṭh khṛdā hō,kar sāhamaṇā.

Kinnī himmat tērē vich hai das ihanāṁ nū.


Jit jā'ēṅgā har bāzī tū.

Haunsalā āpaṇā dikhā inhāṁ nū.

Aggē vadh lehrā jhanḍā.

Kaṭ musībatāṁ, hra kē ā inhāṁ nū.

(English meaning)

Face the difficulties.

Don't give up on troubles.

Live life by defeating them.

Don't kill yourself while you're alive.


what about troubles

This is the essence of life.

Something is needed to live.

What is life where spring  and spring?


It's fun to win.

Be brave and defeat difficulties.

Stand up, face it.

Tell them how much courage you have.


You will win every bet.

Show them your courage.

Raise the flag ahead.

Face troubles, defeat them.

Tuesday, 12 September 2023

2500 ਇਹਨਾਂ ਕਲੀਆਂ ਨੂੰ ਖਿੜਨ ਦਿਓ (Ihanāṁ kalī'āṁ nū khiṛana di'ō)Let these buds bloom

 Hindi version 1047

English version 3181

ਬੇਟੀ ਦੇ ਪੈਦਾ ਹੋਣ ਦੀ ਖੁਸ਼ੀ, ਮੈਂ ਅੱਜ ਤੱਕ ਮਨਾ ਰਿਹਾ ਹਾਂ।

ਸ਼ੁਕਰ ਗੁਜ਼ਾਰ ਹਾਂ ਤੇਰਾ, ਮੈਂ ਜ਼ਿੰਦਗੀ ਦਾ ਜਸ਼ਨ ਮਨਾ ਰਿਹਾ ਹਾਂ।


ਜਦੋਂ ਆਈ ਸੀ ਮੇਰੇ ਘਰ ਮਾਸੂਮ ਕਲੀ

ਉਦੋਂ ਹੀ ਮੇਰੀ ਜ਼ਿੰਦਗੀ ਗਈ ਸੀ ਬਦਲੀ ।


ਛੱਟ ਗਿਆ ਸੀ ਸਾਰੇ ਗ਼ਮਾਂ ਤਾਂ ਹਨੇਰਾ।

ਜਦੋਂ ਖਿਲਣ ਲੱਗੀ ਸੀ ਮਾਸੂਮ ਕਲੀ।


ਤੁਹਾਡੇ ਸਭਨਾਂ ਤੋਂ ਹੁਣ ਆਸ ਹੈ ਮੈਨੂੰ....


ਇਹ ਮੇਰੇ ਦੇਸ਼ ਦਾ ਭਵਿੱਖ ਹਨ

ਇਨ੍ਹਾਂ ਕਲੀਆਂ ਨੂੰ ਖਿੜਨ ਦਿਓ ।

ਖੁੱਲ ਕੇ ਇਹਨਾਂ ਨੂੰ ਜਿਉਣ ਦਿਓ।

ਇਹਨਾਂ ਨੂੰ ਅੱਗੇ ਵੱਧਣ ਦਿਓ।

ਹਵਾ 'ਚ ਇਹਨਾਂ ਨੂੰ ਉੱਡਣ ਦਿਓ।

11.43 pm 4July 2023



Bēṭī dē paidā hōṇ dī khuśī, maiṁ ajj tak manā rihā hāṁ.

Śukar guzār hāṁ tērā, maiṁ zindagī dā jaśhan manā rihā hāṁ.


Jadōṁ āa'ī sī mērē ghar māsūm kalī

Udōṁ hī mērī zindagī ga'ī sī badalī.


Chhaṭt gi'ā sī sārē ġamāṁ to hanērā.

Jadōṁ khilaṇ lagī sī māsūm kalī.


Tuhāḍē sabhanāṁ tōṁ huṇ āas hai mainū....


Ih mērē dēśh dā bhavikh hann

Inhān kalī'āṁ nū khillan di'ō.

Khul kē ihanān nū jeeiuṇ di'ō.

Ihanā nū aggē vadhaṇ di'ō.

(English meaning)



The joy of the birth of a daughter, I am celebrating till today.

Thank you, I'm celebrating life.


When the innocent bud came to my house

That's when my life changed.


All the sorrows were gone and the darkness was gone.

When the innocent bud was beginning to bloom.


Now I hope from all of you...


These are the future of my country

Let these buds bloom.

Monday, 11 September 2023

2499 ਨਾਯਾਬ ਜਿਹੀ ਦੌਲਤ ਹੈ ਇਹ ਜ਼ਿੰਦਗੀ (Nayab jeji daulat hai eh zindgi)This life is a rare wealth

 Hindi version 1045

English version 3180

ਨਾਯਾਬ ਜਿਹੀ ਦੌਲਤ ਹੈ ਇਹ ਜ਼ਿੰਦਗੀ।

ਆਦਮੀ ਨੂੰ ਨਸੀਬ ਇਸ ਵਿੱਚ ਗ਼ਮ ਅਤੇ ਖ਼ੁਸ਼ੀ।

ਛਾ ਜਾਂਦਾ ਹੈ ਕਦੇ ਖੂਬ ਹਨੇਰਾ।

ਕਦੇ ਛਾ ਜਾਂਦੀ ਭਰਪੂਰ ਚਾਨਣੀ।


ਹਰ ਕਿਸੇ ਵਿੱਚ ਹੈ ਆਪਣਾ ਹੀ ਆਕਰਸ਼ਣ।

ਕਿਵੇਂ ਖਿੱਚਦਾ ਹੈ ਕੋਈ ਕਿਸੇ ਨੂੰ ਪਿਆਰ ਨਾਲ।

ਕੁਝ ਦੂਰ ਚਲੇ ਜਾਂਦੇ ਨੇ ਤੁਹਾਡੇ ਕ੍ਰੋਧ ਕਰਕੇ।

ਤੇ ਕੁਝ ਨੂੰ ਕੋਲ ਲੈ ਆਉਂਦੀ ਹੈ ਦੀਵਾਨਗ਼ੀ।


ਹਮਦਰਦੀ ਦੇ ਵਿੱਚ ਵੀ ਨੇ ਪਿਆਰ ਦੇ ਰੰਗ।

ਪਰਵਾਹ ਵਿੱਚ ਵੀ ਹੈ ਇੱਕ ਤਰ੍ਹਾਂ ਦਾ ਆਕਰਸ਼ਣ।

ਦੂਰ ਰਹਿੰਦੇ ਸੀ ਜੋ ਕਦੇ ਇੱਕ ਦੂਜੇ ਤੋਂ

ਕੋਲ ਆ ਜਾਂਦੇ ਨੇ ਉਹ ਕਦੀ-ਕਦੀ।


ਆਓ ਜ਼ਿੰਦਗੀ ਵਿੱਚ ਰੰਗ ਭਰੀਏ ਕੁਝ ਇਸ ਤਰ੍ਹਾਂ ਦੇ

ਬਣ ਜਾਵੇ ਏ ਜ਼ਿੰਦਗੀ  ਜੰਨਤ ਵਰਗੀ।

ਬਹਾਰਾਂ ਦੇ ਰੰਗ ਹੋਣ, ਅਤੇ ਖੁਸ਼ਬੂ ਹੋਵੇ।

ਗੁੰਮ ਹੋ ਜਾਣ ਇਸ ਖੁਸ਼ਬੂ ਏ ਰੰਗ ਵਿੱਚ ਸਾਰੇ।

11.34am 4July 2023

Nāyāb jihī daulat hai ih zindagī.

Ādamī nū nasīb is vich ġam atē ḵẖuśī.

Chhā jāndā hai kadē khūb hanērā.

Kadē chhā jāandī bharapūr chānaṇī.


Har kisē vich hai āpaṇā hī ākaraśaṇ.

Kivēṁ khichadā hai kō'ī kisē nū pyi'ār nāl.

Kujh dūr chalē jāndē nē tuhāḍē krōdh  karakē.

Tē kujh nū kōl lai ā'undī hai dīvānaġī.


Hamadaradī dē vich vī nē pyi'āra dē rang.

Paravāh vich vī hai ik tar'hāṁ dā ākaraśhan.

Dūr rehindē sī jō kadē ik dūjē tōṁ

kōl āa jāndē nē uh kadī-kadī.


Āao zindagī vich rang bharī'ē kujh is tar'hāṁ dē

baṇ jāvē ē zindagī  jannat varagī.

Bahārān dē rang hōṇ,atē khuśhabū hōvē.

Gum hō jāaṇ is khuśabū ē raga vich sārē.

(English meaning)

This life is a rare wealth.

A man's fate is sorrow and happiness.

Sometimes it gets very dark.

Abundant light that never shines.


Everyone has their own attraction.

How does one draw someone with love?

Some go away because of your anger.

And madness brings some closer.


Colors of love even in sympathy.

There is also a kind of attraction in caring.

Who ever lived far from each other

They come close sometimes.


Let's add some color to life like this

Let this life become like paradise.

May the colors and fragrance of spring.

Bring fragrance and color to life.

Sunday, 10 September 2023

2498 ਮਾਂ ਵੀ ਸਾਡੇ ਵਰਗੀ ਹੀ ਹੋਵੇਗੀ (Māṁ vī sāḍē varagī hī hōvēgī.)Mother will also be like us.

Hindi version 916

English version 3179

 ਮਾਂ ਵੀ ਸਾਡੇ ਵਰਗੀ ਹੀ ਹੋਵੇਗੀ।

ਇਹ ਨ ਕਦੇ ਸੋਚਿਆ ਅਸੀਂ।

 ਖੇਡਦੀ ਹੋਵੇਗੀ ਦੋਸਤਾਂ ਨਾਲ,

ਉਹ ਵੀ ਆਪਣੇ ਬਚਪਨ ਵਿੱਚ।


ਏਧਰ-ਉਧਰ ਦੌੜਦੀ ਹੋਵੇਗੀ।

ਛਾਲਾਂ ਮਾਰਦੀ ਹੋਵੇਗੀ ਇੱਥੇ ਉੱਥੇ।

ਬਹੁਤ ਰੌਲਾ ਪਾਉਂਦੀ ਹੋਵੇਗੀ।

ਆਪਣੇ ਘਰ ਦੇ ਵਿਹੜੇ ਵਿੱਚ।


ਉਹ ਕਿੰਨੀ ਸੋਹਣੀ ਲੱਗਦੀ ਹੋਵੇਗੀ,

ਆਪਣੀ ਜਵਾਨੀ ਦੇ ਵਿੱਚ ,

ਉਸ ਉੱਤੇ ਕਿੰਨੇ ਮਰਦੇ ਹੋਣਗੇ।

ਜਦੋਂ ਉਹ ਫੁੱਲ ਲਗਾਉਂਦੀ ਹੋਵੇਗੀ ਵਾਲਾਂ ਵਿੱਚ।


ਅੱਜ ਸਭ ਕੁਝ ਬਦਲ ਗਿਆ ਹੈ।

ਚੰਚਲ ਕੁੜੀ ਵਰਗੀ ਹੁੰਣ ਓਹ ਗੱਲ ਨਹੀਂ।

ਆਪਣੇ ਕੰਮ ਵਿੱਚ ਰੁੱਝੀ ਰਹਿੰਦੀ ।

ਬੈਠੀ ਆਪਣੇ ਵਿਹੜੇ (ਅੰਗਣ )ਵਿੱਚ।


ਲੱਗਦਾ ਹੁਣ ਸਭ ਕੁਝ ਭੁੱਲ ਗਈ ਹੈ।

ਬਣਾ ਲਈ ਉਸ ਦੁਨੀਆਂ ਨਵੀਂ ਹੈ।

ਹੁਣ ਉਸ ਨੂੰ ਆਪਣੀ ਪਰਵਾਹ ਨਹੀਂ ਹੈ।

ਜ਼ਿੰਮੇਵਾਰੀਆਂ ਬੰਨ੍ਹ ਲਿੱਤੀਆਂ ਨੇ ਦਾਮਣ ਵਿੱਚ।

12.35pm 10Sept 2023


Māṁ vī sāḍē varagī hī hōvēgī.

Ih na kadē sōchi'ā asīṁ.

 Khēḍdī hōvēgī dōsatān naāl,

uh vī āpaṇē bacapan vicah.


Ēdhar-udhar daudadī hōvēgī.

Chālāṁ māradī hōvēgī ithē uthē.

Bahut raulā pā'undī hōvēgī.

Āpaṇē ghar dē vihaṛē vich.


Uh kinī sōhaṇī lagadī hōvēgī,

Apaṇī javānī dē vich,

Us utte kinnē maradē hōṇgē.

Jadōṁ uh phul lagā'undī hōvēgī vālāṁ vich.


Ajj sabh kujh badal gi'ā hai.

Chanchal kudī varagī huṇ ōh gal nahīṁ.

Āpaṇē kam vich rujhī rahindī.

Baiṭhī āpaṇē vihaṛē (agaṇa)vich.


Lagadā huṇ sabh  kujha bhul ga'ī hai.

Baṇā la'ī us dunī'āṁ navīṁ hai.

Huṇ us nū āpaṇī paravāha nahīṁ hai.

Zimēvārī'āṁ banh litī'āṁ nē dāmaṇ vich.

(English meaning)

Mother will also be like us.

We never thought this.

 Will play with friends,

That too in her childhood.


She will be running here and there.

It would jump here and there.

She would make a lot of noise.

In her backyard.


How beautiful she must have looked,

in her youth,

How many will die on her.

When she puts flowers in her hair.


Today everything has changed.

It is not a matter of being like a playful girl.

She is busy with her work.

Sitting in her yard.


Everything seems to have been forgotten now.

She had made a new world.

Now she doesn't care about herself.

Responsibilities bound in her kitty.


Saturday, 9 September 2023

2497 ਤੇਰੀ ਰਾਹ-ਗੁਜ਼ਰ ਤੋਂ (Teri rah guzar ton) Passed your way

  Hindi version 964

English version 3178

ਤੇਰੀ ਰਾਹ-ਗੁਜ਼ਰ ਤੋਂ ,ਪਤਾ ਨਹੀਂ ਗੁਜ਼ਰ ਗਏ ਕਦ।

ਵਿਰਾਨਗੀ ਦਾ ਨਾ ਆਇਆ ਖ਼ਿਆਲ, ਗੁਜ਼ਰੇ ਜਦ।

ਤੇਰੀ ਰਾਹ-ਗੁਜ਼ਰ ਤੋਂ.....।

ਖਿਆਲਾਂ ਚ ਮੇਰੇ ਤੂੰ ਆਈ, ਨਾ ਗਈ ਜਦ।

ਰਾਹ-ਗੁਜ਼ਰ ਪਤਾ ਨਹੀਂ ਗੁਜ਼ਰ ਗਿਆ ਕਦ।

ਤੇਰੀ ਰਾਹ-ਗੁਜ਼ਰ ਤੋਂ.....।

ਐਦਾਂ ਤਾਂ ਰਾਹ ਗੁਜ਼ਰ ਸੀ ਬਹੁਤ ਹੀ ਲੰਬੀ।

ਤੇਰੀ ਚਾਹ ਵਿਚ ਪਤਾ ਨਹੀਂ ,ਫਾਸਲਾ ਤੈਅ ਹੋਇਆ ਕਦ।

ਤੇਰੀ ਰਾਹ-ਗੁਜ਼ਰ ਤੋਂ.....।

ਪਾਣ ਨੂੰ ਦੀਦਾਰ ਏ ਯਾਰ ਚੱਲਦੇ ਗਏ।

ਪਤਾ ਵੀ ਨਾ ਚੱਲਿਆ ਖਾਰ ਬਣ ਗਏ ਗੁਲ ਕਦ।

9.28am 4 July 2023

Tērī rāh-guzar tōṁ, guzara ga'ē kada.

Virānagī dā nā ā'i'ā ḵẖyi'āl, guzarē jad.

Tērī rāha-guzara tōṁ......

Khi'ālāṁ cha mērē tū āa'ī, nā ga'ī jad.

Rāh-guzar patā nahīṁ guzar gi'ā kad.

Tērī rāh-guzar tōṁ......

Aidāṁ tāṁ rāh guzar sī bahut hī lambī.

Tērī chāh vich patā nahīṁ,phāsalā tai' hō'i'ā kad.

Tērī rāha-guzar tōṁ......

Pāan nū dīdār ē yār chaladē ga'ē.

Patā vī nā chali'ā khār baṇ ga'ē gul kad.

(English meaning)

I don't know when I have passed a way.

The thought of desolation did not come, when it passed.

From your passing...

When you came to my thoughts, you did not go.

The path does not know when it has passed.

From your passing...

Thus, the road was very long.

I don't know in your thoughts , when the distance covered.

From your passing...

Keep on going to meet you .

It is not even known when the thorns became flowers.

Friday, 8 September 2023

2496 ਖਾਰਾਂ ਨੇ ਬਸਤੀ ਸਜਾਈ ਹੈ (Khara ne basti sajai hai) (The thorns have built a colony

Hindi version 960

English version 3177

 ਖਾਮੋਸ਼ੀ ਹੈ ਹਰ ਪਾਸੇ,

ਗੁਲ ਗੁਲਸ਼ਨ ਮੁਰਝਾ ਗਏ।

ਖਾਰਾਂ ਨੇ ਬਸਤੀ ਸਜਾਈ ਹੈ।


ਚੰਨ ਨੇ ਖੋਹ ਦਿੱਤੀ ਚਾਨਣੀ।

ਗੁਲ ਤਿਸ਼ਨਗੀ ਵਿੱਚ ਮਰਗ ਹੋਇਆ।

ਖਾਰਾਂ ਨੇ ਬਸਤੀ ਸਜਾਈ ਹੈ।


ਅਮਾਦਾ  ਹੈ ਹਰ ਕੋਈ ਏਥੇ,

ਇਸ ਜਹਾਨ ਚ ਫ਼ਨਾ ਹੋਣ ਨੂੰ।

ਹਰ ਪਾਸੇ ਬੇਚੈਨੀ ਛਾਈ ਏ।


ਬਾਦਸਤੂਰ ਜਾਰੀ ਹੈ  ਮਰਗ ਏ ਮੰਜਰ।

ਫਰੋਗ (ਤਰੱਕੀ) ਦੀ ਦੁਨੀਆਂ ਵਿੱਚ,

ਕਿਸ ਨੂੰ ਸੋਚ ਆਈ ਹੈ।


ਇਨਾਇਤ ਜੋ ਹੋਵੇ ਉਸ ਖ਼ੁਦਾ ਦੀ।

ਮੰਜ਼ਰ ਇਹ ਕੁੱਝ ਸੁਧਰ ਜਾਵੇ।

ਮੋਜਜ਼ਾ ਏ ਕਰਮ ਦੁਹਾਈ ਏ।

9.19am 4 July 2023

Khāmōśhī hai har paāsē,

gul gulśhan murajhā ga'ē.

Khārān nē basatī sajā'ī hai.


Chann nē khōh dittī chānnaṇī.

Gul tiśanagī vich marag hō'i'ā.

Khāran nē basatī baṇā'ī hai.


Āmādā  hai har kō'ī ēthē,

is jahāna cha fanā hōṇ nū.

Har pāsē bēchainī chhā'ī ē.


Badastūr jārī hai  marag ē manjar.

Pharōg (tarakī) dī dunī'āṁ vich,

kis nū sōch aā'ī hai.


Inā'i'at jō hōvē us ḵẖudā dī.

Manzar iha kujh sudhar jāvē.

Mōjazā ē karam duhā'ī ē.

(English meaning)

Silence is everywhere,

Flowers n garden withered.

The thorns have built a settl.


The moons light is took away .

Flowers died in Thurst.

The thorns have built a  colony.


Everyone is welcome here.

To perish in this world.

There is unrest everywhere.


Show of death is continuing 

In the world

Nobody came up with the idea of progress 


Whatever is the grace of God.

Hopefully this will improve.

Mojza a karma duhai a.