Followers

Monday, 31 July 2023

2457 Punjabi ਮੁੜ ਆਇਆ ਜਾਨਣ ਨੂੰ ਤੇਰੇ ਛੱਲ ਦੇ ਲਈ (Mud aaya janan nu tere chall de lai)Came back to know about your fraud

ਆਇਆ ਸੀ ਵਾਪਸ ਤੇਰੇ ਹਲ ਦੇ ਲਈ।

ਰੁੱਕ ਪਾਈਆ ਨਾ ਮੈਂ ਉੱਥੇ, ਇਕ ਪਲ ਦੇ ਲਈ।

ਓਦਾਂ ਤਾਂ ਮੈਂ ਚਲਾ ਗਿਆ ਸੀ ਤੇਰੇ ਘਰ ਤੋਂ।

ਪਰ ਮੁੜ ਆਇਆ ਜਾਨਣ ਨੂੰ, ਤੇਰੇ ਛੱਲ ਦੇ ਲਈ।

ਜੋ ਵੀ ਸੀ ਮੋੜ ਦਿੱਤਾ ਤੂੰ ਅੱਜ ਮੈਨੂੰ।

ਕੁਝ ਨਾ ਬਚਿਆ ਮੋੜਣ ਨੂੰ ਕੱਲ ਦੇ ਲਈ।

ਜੋੜ ਰਿਹਾ ਸੀ, ਜਿਉਣ ਨੂੰ ਜਿੰਦੜੀ ਛਲ ਬਲ ਨਾਲ।

ਜਾਣਦਾ ਨਹੀਂ, ਨਹੀਂ ਭਰੋਸਾ ਜਿੰਦਗੀ ਦਾ ਪਲ ਦੇ ਲਈ।

ਜੋ ਕਰੇਗਾ ਸੋ ਭਰੇਗਾ ਜਾਣਦਾ ਇਹ ਹੈ ਹਰ ਕੋਈ।

ਫੇਰ ਵੀ ਕੀ ਕੀ ਨਹੀਂ ਕਰਦਾ ਇਨਸਾਨ ਫਲ ਦੇ ਲਈ।

ਅੱਜ ਬਹਾ ਰਿਹਾ ਬਿਨ ਸੋਚੇ ਸਮਝੇ ਜਿਸਨੂੰ ਤੂੰ।

ਕੱਲ ਨੂੰ ਤਰਸੇਗਾ ਉਸ ਇਕ ਬੂੰਦ ਜਲ ਦੇ ਲਈ।

9.32am 3 July 2023

Āaa'i'ā sī vāpas tērē hal dē la'ī.

Ruk paā'ī'ā nā main uthē, ik pal dē la'ī.

Ōdāṁ tāṁ main chalā gi'ā sī tērē ghar tōṁ.

Par mud āa'i'ā jānaṇ tērē chal dē la'ī.

Jō vī sī mōd dittā tū ajj mainū.

Kujh nā bachi'ā mōdaṇa  kal dē la'ī.

Jōd rihā sī, jiee'uṇ nū jidaṛī chal bal naāl.

Jāṇadā nahī, nahīṁ bharōsā jindagī dā pal dē la'ī.

Jō karēgā sō bharēgā jāṇadā ih hai har kō'ī.

Phēr vī kī kī nahīṁ karad inasān phal dē la'ī.

Ajj bahā rihā bina sōchē samajhē jisanū tū.

Kal nū tarasēngā us ik boond jal dē la'ī.

(English meaning)

Came back to solve your problem.

I did not stop there, for a moment.

That's how I left your house.

But came back to know about your fraud.

Whatever it was, you returned it to me today.

Nothing left to turn over for tomorrow.

He was adding, to live with a force.

Not knowing,that their is no trusting of moment in life.

Everyone knows that what he does will be fulfilled.

Still, what does a person not do for fruit?

Flowing today without thinking about future.

Tomorrow will yearn for that one drop of water.

Sunday, 30 July 2023

2456 Punjabi ਮੇਰੇ ਹੋ, ਮੇਰੇ ਬਣ ਕੇ ਰਵੋ ਨਾ (Mere ho mere ban k rvo na)If you are mine, be mine

ਜੇ ਮੇਰੇ ਹੋ, ਮੇਰੇ ਹੀ ਬਣ ਕੇ  ਰਵੋ ਨਾ।

ਜਿੱਥੇ ਮੈਂ ਹਾਂ ਚੱਲਿਆ, ਓਸੇ ਪਥ ਚਲੋ ਨਾ।

ਸਹਾਂਗੇ ਹਰ ਇੱਕ ਦੁੱਖ ਅਸਾਂ ਦੋਵੇਂ ਮਿਲਕੇ।

ਕਿਹੋ ਇਕ ਵਾਰ ਤਾਂ ਇਹ ਕਿਹੋ ਨਾ।

ਮਿਟਾਵਾਂਗਾ ਸਭ ਦੁੱਖ ਸਦਾਦੇ ਲਈ ਮੈਂ।

ਤੁਸੀਂ ਹਮਸਫਰ ਮੇਰਾ, ਆਵੋ ਬਣੋ ਨਾ।

ਜਦੋਂ ਵੀ ਸਤਾਉਂਦਾ ਏ ਕੋਈ ਤੁਹਾਨੂੰ।

ਮੇਰੇ ਨਾਲ ਗ਼ਮ ਆਪਣਾ ਸਾਂਝਾ ਕਰੋ ਨਾ।

ਭੁੱਲ ਜਾਣਗੇ ਗ਼ਮ, ਸਾਰੇ ਦਿਲਾਂ ਦੇ।

ਮੈਂ ਕਹਿੰਦਾ ਹਾਂ ਇਕ ਵਾਰ ਮੇਰੀ ਬਣੋ ਨਾ।

9.26am 3 July 2023

Jē mērē hō, mērī hī baṇ kē  ravō nā.

Jithē main hāṁ chali'ā, ōsē path chalō nā.

Sahāṅgē har ik dukh asān dōvēṁ milkē.

Kahō ik vār tāṁ ih kihō nā.

Miṭāvāṅgā sab dukh sadādē la'ī main.

Tusīn hamsaphar mērā, āavō baṇō nā.

Jadōṁ vī satāundā ē kō'ī tuhānū.

Mērē naāl ġam apanā sān̄jhā karō nā.

Bhul jāangē ġam, sārē dilān dē.

Main kahindā hān ik vār mērī baṇō nā.

(English meaning)

If you are mine, be mine.

Follow where I have walked.

We will bear each and every sorrow together.

Say it once, say it.

I will erase all the pain forever.

You are my companion, come.

Whenever someone persecutes you.

Share your grief with me.

The sorrows of all hearts will be forgotten.

I say, be mine for once.

Saturday, 29 July 2023

2455 Punjabi ਕਿਉਂ ਰੁੱਸੇ ਓ, ਦਸੋ ਜ਼ਰਾ (Kyon Russe o dasso jara)Why are you angry with me, tell me

ਕਿਉਂ  ਰੁੱਸੇ ਓ ਤੁਸੀਂ ਮੈਥੋਂ, ਦਸੋ ਜ਼ਰਾ।

ਐਵੇਂ ਨਾ ਰੁੱਸੋ, ਹਾਲ ਦਿਲ ਦਾ ਦੱਸੋ ਜਰਾ।

ਖਿੜਿਆ ਚਿਹਰਾ ਲਗਦਾ ਏ ਫੁੱਲ ਵਾਂਗੂੰ।

ਕਿਉਂ ਛਾਈ ਇਸਤੇ ਖ਼ਿਜ਼ਾਂ ਦੱਸੋ ਜਰਾ।

ਬਲਖਾਉਂਦੇ ਰਹਿੰਦੇ ਓ ਤੁਸੀਂ ਖੁਸ਼ੀ ਨਾਲ ਹਰ ਵੇਲੇ।

ਅੱਜ ਕਿਉਂ ਬੁੱਝਿਆ ਚਿਹਰਾ ਦੱਸੋ ਜਰਾ।

ਗਮ ਛੱਡ ਕੇ, ਹਾਸੀਆਂ ਨੂੰ  ਕੋਲ ਰੱਖੋ ਆਪਣੇ।

ਜੇ ਫੇਰ ਨਾ ਆਵੇ ਬਹਾਰ, ਤਾਂ ਮੈਨੂੰ ਦੱਸੋ ਜ਼ਰਾ।

ਜ਼ਿੰਦਗੀ ਦੇ ਹਰ ਮੋੜ ਤੇ ਦਿੱਸਣਗੇ ਰੰਗ ਕਈ।

ਚੁਣੋ ਖੁਸ਼ੀ ਦੇ ਰੰਗ, ਜੇ ਨਾ ਮਿਲਣ ਤਾਂ ਮੈਨੂੰ ਦੱਸੋ ਜਰਾ।

9.19am 3July 2023

Kyon  russē ō tusīṁ maithōṁ, dasō zarā.

Aivēṁ nā russō, haāl dil dā dassō jarā.

Khidi'ā chearā lagadā ē phul vāṅgū.

Kyon chhā'ī is tē ḵẖizāṁ dasō jarā.

Balakhā'undē rahidē ō tusīṁ khuśī nāal hara vēlē.

Ajj kyi'uṁ bujhi'ā chehrā dasō jarā.

Gam chaḍ kē, hasi'ān nū  kōl rakhō āpaṇē.

Jē phēr nā āavē bahār, tāṁ mainū dasō zarā.

Zindagī dē har mōd tē disaṇgē rang ka'ī.

Chuṇō khuśī dē rang, jē nā milaṇ tāṁ mainū dasō jarā.

(English meaning)

Why are you angry with me, tell me.

Don't get angry like that, just tell me what's in your heart.

A blooming face looks like a flower.

Please tell me the reasons for this.

Keep on burning oh, you with joy all the time.

Please tell me why you have a dull face today.

Leave the sadness, keep the laughter with you.

If spring does not come again, then tell me.

Many colors will be seen at every turn of life.

Choose happy colors, if not found please let me know.

Friday, 28 July 2023

K3 2454 Punjabi ਸੋਚ ਜੋ ਵੀ ਹੋਇਆ ਚੰਗਾ ਹੋਇਆ (Soch jo ve hoyeya changa hoia)Think whatever happened is good.

 ਨਾ ਸੋਚੀ ਪੈ ਏ ਇਨਸਾਨ,

  ਤੇਰੇ ਨਾਲ ਕੀ ਕੀ ਹੋਇਆ।

ਸੋਚ ਜੋ ਵੀ ਹੋਇਆ ਚੰਗਾ ਹੋਇਆ ।

ਤੈਨੂੰ ਨਹੀਂ ਪਤਾ ਕਿਦੇ ਵਿਚ ਤੇਰਾ ਭਲਾ ।

ਉੱਪਰ ਵਾਲੇ ਨੇ ਤੇਰਾ ਹਿਸਾਬ ਰੱਖਿਆ ਹੋਇਆ।

ਤੂੰ ਕਿਉਂ ਚਿੰਤਾ ਕਰੀ ਜਾਂਦਾ ਏ ਆਪਣੇ ਕੰਮਾਂ ਦੀ।

ਕਰਮਾਂ ਦਾ ਫਲ ਪਹਿਲੇ ਤੋਂ ਹੀ ਲਿਖਿਆ ਹੋਇਆ।

ਜਿਹੜਾ ਜੋ ਵੀ ਕਰਦਾ ਉਹੀ ਭਰਦਾ।

ਏ ਇਨਸਾਨ ਤੂੰ ਕਿਸ ਗੱਲੋਂ ਪ੍ਰੇਸ਼ਾਨ ਹੋਇਆ ।

ਤੂੰ ਕੰਮ ਆਪਣਾ ਕਰੀ ਚੱਲ।

ਸੋਚ ਜੋ ਵੀ ਹੋਇਆ ਚੰਗਾ ਹੋਇਆ।

ਕਰਮ ਦਾ ਫਲ ਤਾਂ ਮਿਲ ਹੀ ਜਾਣਾ ।

ਕਿਉਂਕਿ ਉਹ ਪਹਿਲਾਂ ਤੋਂ ਹੀ ਹੈ ਲਿਖਿਆ ਹੋਇਆ।

9.02am 3 July 2023

Nā sōchī pai ē inasān,  tērē nāl kī hō'i'ā.

Sōcha jō vī hō'i'ā changā hō'i'ā.

Tainū nahīṁ patā kidē vich tērā bhalā.

Upar vālē nē tērā hisāb rakhi'ā hō'i'ā.

Tū kyi'uṁ chintā karī jāndā ē āpaṇē kamāṁ dī.

Karaman de phal pahilē tōn hī likhi'ā hō'i'ā.

Jihaṛā jō vī karadā uhī bharadā.

Ē inasān tū kis galōṁ prēśhān hō'i'ā.

Tū kamm āpaṇā karī chal.

Sōcha jō vī hō'i'ā changā hō'i'ā.

Karam dā phal tāṁ mil hī jāṇā.

Kyi'uṅki uh pahilāṁ tōṁ hī hai likhi'ā hō'i'ā.

(English meaning)

Don't think, man, what happened to you.

Think whatever happened is good.

You do not know your good in anyone.

The one above has kept an account of you.

Why are you worried about your work?

The fruits of karma are written from the beginning.

He who fills whatever he does.

Man, why are you disturbed?

Go do your work.

Think whatever happened is good.

Karma will get its fruits.

Thursday, 27 July 2023

K3 2453 Punjabi ਪਰਤ ਆ ਪਰਦੇਸੀਆ (Parat aa pardesia)Return to your country

 2196 Punjabi ਪਰਤ ਆ ਪਰਦੇਸੀਆ (Parat aa pardesia)Return to your country

 ਪਰਤ ਆ  ਪਰਦੇਸੀਆ।

ਤੇਰੀ ਰੂਹ ਤਾਂ ਤੇਰੇ ਦੇਸ਼।

ਕਿਉਂ  ਪਰਦੇਸਾਂ ਬੈਠੀ ਨੋਟ ਕਮਾਵੇ।

ਕੀ ਨਹੀਂ ਮਿਲਦਾ ਤੈਨੂੰ ਆਪਣੇ ਦੇਸ਼।

ਪਰਦੇਸਾਂ ਬੈਠਾ ਤੜਫੀ਼ ਜਾਂਦਾ।

ਦੇਸ਼ 'ਚ ਸਭ ਨੂੰ ਯਾਦ ਤੂੰ ਆਉਂਦਾ।

ਹੁਣ ਵੀ ਸਮਝ ਗੱਲ ਪਰਦੇਸੀਆ।

ਉਹ ਗੱਲ ਕਿਤੇ ਨੀ ਜਿਹੜੀ ਆਪਣੇ ਦੇਸ਼ ।

10.00 am 1 July 2023

Parat āa  pardēsī'ā.

Tērī rūh tāṁ tērē dēśh.

Kyon'  pardēs baiṭhī nōṭe kamāvē.

Kī nahīn miladā tainū āpaṇē dēśh.

Paradēsān baiṭh taṛaphị̄ jāndā.

Dēśh vich sabh nū yāad tū āa'undā.

Huṇ vī samajh gal paradēsī'ā.

Uh gal kitē nī jihaṛī āpaṇē dēśh.

(English meaning)

Return to foreign country

Your soul is in your country.

Why earn notes while sitting abroad?

Don't you get it in your own country?

You are tormented by sitting abroad.

Everyone in the country remembers you.

Even now the understand.

There is no such thing which is not in your own country.

Wednesday, 26 July 2023

2452 Punjabi ਬਹੁਤ ਪਹਿਲਾਂ ਪਤਾ ਲੱਗ ਗਿਆ ਸੀ (Bahut pehlan pata lag gia si)It was known long ago

Hindi version 2208

 ਇਹ ਜਿਹੜੀ ਤੇਰੀ ਅਦਾ ਏ ਨਾ,

ਸ਼ਰਮਾ ਕੇ ਨਜ਼ਰਾਂ ਨੂੰ ਝੁਕਾ ਦੇਣਾ ।

ਬਹੁਤ ਬਿਜਲੀਆਂ ਗਿਰਾਉਂਦਾ ਹੈ,

ਤੇਰੇ ਹੁਸਨ ਓ ਅਦਾ ਦਾ ਬਲਖਾ ਦੇਣਾ।


ਬਹੁਤ ਪਹਿਲਾਂ ਪਤਾ ਲੱਗ ਗਿਆ ਸੀ ,

ਤੇਰੀਆਂ ਅਦਾਵਾਂ ਤੇ ਜਫਾਵਾਂ ਦਾ।

ਮਰ ਹੀ ਜਾਂਦਾ ਤੇਰੀ ਬੇਵਫਾਈ ਤੇ ,

ਜੇ ਨਾ ਪਤਾ ਹੁੰਦਾ ਤੇਰੀ ਆਦਤ ਹੈ ਦਗਾ ਦੇਣਾ।


ਕੋਈ ਰਾਹ ਜਿੰਦਗੀ ਦੀ ਔਖੀ ਨਹੀਂ ਲੱਗਦੀ,

 ਜਦੋਂ ਦਾ ਤੂੰ ਮੇਰਾ ਸਾਥ ਛੱਡਿਆ ਹੈ।

ਮਜ਼ਾ ਆ ਰਿਹਾ ਏ,  ਜ਼ਿੰਦਗੀ ਨੂੰ,

ਮੈਨੂੰ ਹਰ ਰਸਤੇ ਤੇ ਤਸੀਹੇ ਦੇਣਾ।


ਇਨ੍ਹਾਂ ਮੁਸ਼ਕਿਲਾਂ ਨੇ ਹੀ ਮੈਨੂੰ,

ਪਹੁੰਚਾਇਆ ਇਸ ਮੁਕਾਮ ਤੇ।

ਹੁਣ ਹੋ ਗਿਆ ਬਹੁਤ ਹੀ ਸੌਖਾ,

ਤੈਨੂੰ ਦਿਲ ਤੋਂ ਭੁਲਾ ਦੇਣਾ।


ਤੇਰੇ ਨਾਲ ਮਿਲ ਕੇ, ਤੇ ਵਿਛੜਕੇ,

ਸਿੱਖਿਆ ਜ਼ਿੰਦਗੀ ਦਾ ਸਬਕ।

ਇਕ ਵਾਰੀ ਤੈਨੂੰ ਫੇਰ ਮਿਲਕੇ,

ਚਾਹੁੰਦਾ ਹਾਂ ਤੈਨੂੰ, ਸ਼ੁਕਰੀਆ ਕਹਿਣਾ।

,9.05am 1July 2023

Ih jihaṛī tērī adā ē nā,

Sharmā kē nazarāṁ jhukā dēṇā.

Bahut bijalī'āṁ girā'undā hai,

Terē husan ō adā dā balakh dēṇā.


Bahut pahilān patā lag gi'ā sī,

Tērī'āṁ adāvāṁ tē japhāvāṁ dā.

Mar hī jādāṁ tērī bēvaphā'ī tē,

Jē nā patā hundā tērī ādat hai dagā dēṇā.


Kō'ī rāh jindagī dī aukhī nahī lagadī,

 Jadōṁ dā tū mērā sāth chaḍi'ā hai.

Mazā āa rihā ē, ē'aun zindagī nū,

Mainū har rasatē tē tasīhā dēṇā.


Inhāṁ muśakilāṁ nē hī mainū,

Pahunchā'i'ā is mukām tē.

Huṇ hō gi'ā bahut hī saukhā,

Tainū dil tōṁ bhul dēṇā.


Tērē nāl mil kē, tē vichad kē,

Sikhi'ā zindagī dā sabak.

Ik vārī tainū phēr milkē,

Chāhundā hāṁ tainū, śukarī'ā kahiṇā.

(English meaning)

This is not your duty.

Shy looking down

Discharges a lot of electricity,

Giving the Balkha of your Husan O Ada.


It was known long ago,

Of your deeds and sacrifices.

I will die for your infidelity,

If you didn't know, your habit is to betray.


No path of life seems difficult,

 When you left me

Having fun, how about life,

Tormenting me every step of the way.


These difficulties only made me,

Brought to this point.

Now it's very easy,

to forget you from the heart


Together with you, and apart,

Education is a life lesson.

Once we meet you again,

I want to say thank you.

Tuesday, 25 July 2023

2451 Punjabi ਖੁਦ ਨਾਲ ਦੋਸਤੀ ਦਾ ਮਜ਼ਾ ਲੈ ਰਹੇ ਹਾਂ (Khud nāal dōstī dā mazā lai rahē hān)Enjoying friendship with myself)

 Hindi version 2206

ਗੈਰਾਂ ਨਾਲ ਦੋਸਤੀ ਕਰਕੇ ਗਮ ਹੀ ਗਮ ਮਿਲਿਆ

ਹੁਣ ਖੁਦ ਨਾਲ ਦੋਸਤੀ ਦਾ ਮਜ਼ਾ ਲੈ ਰਿਹਾ ਹਾਂ।

ਸੂਰਜ ਦੀ ਰੌਸ਼ਨੀ ਚ ਭੀੜ ਹੀ ਭੀੜ ਨਜ਼ਰ ਆਈ।

ਹੁਣ ਜੁਗਨੂੰ ਦੀ ਰੌਸ਼ਨੀ ਦਾ ਮਜ਼ਾ ਲੈ ਰਿਹਾ ਹਾਂ।

ਜਿਸ ਦਿਨ ਮੌਤ ਆਈ ਤੇ ਗੁਜ਼ਰ ਗਈ ਸਾਹਮਨੇ ਤੋਂ।

ਉਸ ਦਿਨ ਤੋਂ ਜ਼ਿੰਦਗੀ ਦਾ ਮਜ਼ਾ ਲੈ ਰਿਹਾ ਹਾਂ।

ਸਾਗਰ ਦੀਆਂ ਲਹਿਰਾਂ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀਆਂ।

ਨਦੀ ਕੋਲ ਹੈ ਤਾਂ, ਨਦੀ ਦਾ ਮਜ਼ਾ ਲੈ ਰਿਹਾ ਹਾਂ।

ਬਹੁਤ ਬਹਾਇ ਅਥਰੂ ਯਾਦ ਵਿੱਚ ਓਸਦੀ।

ਬੈਠ ਕੇ ਹੁਣ ਹਾਸਿਆਂ ਦਾ ਮਜ਼ਾ ਲੈ ਰਿਹਾ ਹਾਂ।

ਨਾਲ ਗੈਰਾਂ ਦੇ ਚੱਲੇ ਤਾਂ ਮਿਲੇ ਕੰਡੇ ਹੀ ਕੰਡੇ ।

ਹੁਣ ਨਾਲ ਆਪਣੇ ਚਲ ਕੇ ਫੁੱਲਾਂ ਦਾ ਮਜ਼ਾ ਲੈ ਰਿਹਾ ਹਾਂ।

8.42am 1 July 2023

Gairān nāal dōstī karkē gam hī gam mili'ā

Huṇ khud nāal dōstī dā mazā lai rahē hāṁ.

Sūraj dī rauśhanī ch bheed hī bheed nazar āa'ī.

Huṇ juganū dī rauśhanī dā mazā lai rihā hāṁ.

Jis dia maut ā'ī tē guzar ga'ī sāhamanē tōṁ.

Us din tōṁ zindagī dā mazā lai rihā hāṁ.

Sāgar dī'āṁ lahirāṁ har kisē nū nasīb nahīṁ hudī'āṁ.

Nadī kōl hai tāṁ ,nadī dā mazā lai rihā hāṁ.

Bahut bahāe atharū yād vich ōsadī.

Baiṭh kē huṇ hāsi'āṁ dā mazā lai rihā hāṁ.

Nāal gairāṁ dē chalē tāṁ milē kanḍē hī kanḍē.

Huṇ nāal āpaṇē chal kē phulāṁ dā mazā lai rihā hāṁ.

(English meaning)

Because of friendship with strangers, I got grief

Now enjoying friendship with myself.

In the sunlight, the crowd was seen only 

Now enjoying the light of Jugnu.

The day, death came and passed away.

Enjoying life since that day.

Ocean waves are not for everyone.

If there is a river, I am enjoying the river.

Weep in their memory till date .

Sitting now enjoying the laughter.

When I walk with others, I find thorns only .

Now I am enjoying the flowers on my own.