ਬਹੁਤ ਰੌਣਕਾਂ ਨੇ ਦੀਵਾਲੀ ਦੀਆਂ ਦੁਕਾਨਾਂ 'ਤੇ।
ਅਤਿਥੀਆਂ ਦੀ ਸਤਕਾਰ ਹੁੰਦੀ ਪਈ ਹੈ ਘਰਾਂ 'ਤੇ।
ਜਦੋਂ ਹਰ ਕੋਈ ਦੀਵਾਲੀ ਨੂੰ ਮਨਾਵੇ, ਧਿਆਨ ਰੱਖਣਾ।
ਵੱਡੀ ਦੁਕਾਨ 'ਚ ਜਾਣ ਤੋਂ ਪਹਿਲਾਂ ਜਰਾ,
ਬਾਹਰ ਜੋ ਖੜ੍ਹੇ ਹਨ, ਉਹਨਾਂ 'ਤੇ ਵੀ ਕਰਮ ਕਰਨਾ।
ਉਹ ਵੀ ਕੁਝ ਬਣਾਕੇ ਲਿਆਏ ਨੇ ਤੁਹਾਡੇ ਲਈ।
ਦੀਵਾਲੀ 'ਤੇ ਕੁਝ ਮਿੱਟੀ ਦੇ ਦੀਏ ਵੀ ਲੈ ਲੈਣਾ ਉਹਨਾਂ ਤੋਂ।
ਤੁਹਾਡੇ ਨਾਲ ਉਹਨਾਂ ਦੀ ਵੀ ਦੀਵਾਲੀ ਮਨ ਜਾਏਗੀ।
ਪਰ ਸੁਣ, ਬਿਨਾ ਮੋਲ-ਭਾਵ ਕੀਤੇ ਲੈ ਲੈਣਾ ਉਹਨਾਂ ਤੋਂ।
ਜੇ ਕੁਝ ਥੋੜ੍ਹੇ ਟੇਢੇ-ਮੇਢੇ ਹੋਣ ਤਾਂ ਚੁਣ ਲੈਣਾ, ਬੋਲਣਾ ਨਹੀਂ,
ਹੱਥਾਂ ਦੀ ਕਲਾ ਹੈ, ਮਸ਼ੀਨ ਉਹਨਾਂ ਕੋਲ ਨਹੀਂ।
ਜਦੋਂ ਹੈਂਡਮੇਡ ਦੇ ਨਾਮ ਤੇ ਮਹਿੰਗੀਆਂ ਚੀਜ਼ਾਂ ਖਰੀਦਦੇ ਹੋ,
ਵੱਡੇ ਬ੍ਰੈਂਡਾਂ ਦੇ ਨਾਮ ਲੈ ਕੇ ਇਤਰਾਉਂਦੇ ਹੋ,
ਇਹ ਸਭ ਕੁਝ ਉਹਨਾਂ ਦੀ ਕਲਾਕਾਰੀ ਹੁੰਦੀ ਹੈ।
ਤੁਸੀਂ ਫੈਸ਼ਨ ਦੇ ਨਾਮ ਤੇ ਬਹੁਤ ਕੁਝ ਪਹਿਨਦੇ ਹੋ,
ਉਹਨਾਂ ਕੋਲ ਪਹਿਨਣ ਲਈ ਸਿਰਫ ਧੋਤੀ ਹੁੰਦੀ ਹੈ।
ਤੁਸੀਂ ਵੀ ਹੈਂਡਮੇਡ ਦੀਏ ਲੈ ਕੇ ਆਣਾ ਫਿਰ,
ਇਸੇ ਹੈਂਡਮੇਡ ਦੇ ਨਾਮ ਤੇ ਇਤਰਾਓਣਾ ਫਿਰ।
ਤੋਹਫਿਆਂ ਦੇ ਨਾਲ ਕੁਝ ਮਿੱਟੀ ਦੇ ਦੀਵੇ ਵੀ ਵੰਡਣਾ ਫਿਰ।
ਤੁਸੀਂ ਹੀ ਉਹਨਾਂ ਦੇ ਕੰਮ ਦੀ ਕੀਮਤ ਵਧਾਉਣ ਵਾਲੇ ਹੋ,
ਸਿੱਧੇ ਖਰੀਦਦਾਰ ਬਣਕੇ, ਵਿਚੋਲੇ ਨੂੰ ਨਾ ਖਵਾਉਣ ਵਾਲੇ ਹੋ।
ਹੱਥੋਂ ਕੰਮ ਕਰਨ ਵਾਲਿਆਂ ਦੀ ਕੀਮਤ ਸਿੱਧੇ ਦੇਣਾ।
ਗਰੀਬ ਨੂੰ ਵੀ ਆਪਣੇ ਨਾਲ ਦੀਵਾਲੀ ਮਨਾਉਣ ਦਾ ਮੌ
ਕਾ ਦੇਣਾ।
1.00pm 1Nov 2024
No comments:
Post a Comment