ਭੈਣ ਭਰਾ ਦਾ ਪਿਆਰ,
ਲੈ ਕੇ ਆਇਆ ਭਾਈ ਦੂਜ ਦਾ ਤਿਉਹਾਰ।
ਇੱਕ ਦੂਜੇ ਦੇ ਨਾਲ ਬੈਠੇ ਜਿਹੇ ਯਾਰ,
ਬਚਪਨ ਵਿੱਚ ਚਾਹੇ ਹੁੰਦੀ ਸੀ ਤਕਰਾਰ।
ਵੇਖੋ ਕਿਵੇਂ ਮਿੱਠੀਆਂ ਗੱਲਾਂ ਕਰਦੇ ਨੇ,
ਇੱਕ ਦੂਜੇ ‘ਤੇ ਵਰਸਾਂਦੇ ਪਿਆਰ।
ਵਿੱਛੜ ਜਾਣ ’ਤੇ ਹੁੰਦੀ ਦੁੱਖਾਂ ਦੀ ਭਾਰ,
ਇਹ ਤਿਉਹਾਰ ਲਿਆਉਂਦਾ ਨੇੜੇ ਬਾਰ ਬਾਰ।
ਕਿਸੇ ਨੇ ਸੋਹਣੀ ਰੀਤ ਚਲਾਈ,
ਇਹ ਤਿਉਹਾਰ ਸਦਾ ਚੱਲਦਾ ਰਹੇ ਸਾਈ।
ਭੈਣ ਭਰਾ ਬੈਠਣੇ ਹੱਸਦੇ ਕਦੇ ਨਾ ਹੋਣ ਖ਼ੁਆਰ,
ਪਿਆਰ ਦੀ ਬਰਸਾਤ ਰਹੇ ਬੇਹਿਸਾਬ।
10.59pm 3 Nov 2024
No comments:
Post a Comment