Followers

Saturday, 23 November 2024

2939 ਗ਼ਜ਼ਲ: ਤੇਰੀ ਅਦਾ

 English version 2936

Hindi version 2810

ਕਾਫੀਆ ਆਉਂਦੀ, ਰਦੀਫ਼ ਹੋਈ ਏ ਤੇਰੀ ਅਦਾ

2122 1122 1122 112 (22)


ਚਾਨਣੀ ਸਭ ਤੇ ਲੁਟਾਂਉਂਦੀ, ਹੋਈ ਏ ਤੇਰੀ ਅਦਾ।

ਚਾਨਣੀ ਵਿੱਚ ਨੂੰ ਨਹਾਉਂਦੀ, ਹੋਈ ਏ ਤੇਰੀ ਅਦਾ।


ਦੂਰੀ ਤੇਰੀ ਏ ਸਤੋਂਦੀ ਮੈਨੂੰ ਰਹਿੰਦੀ ਹਰ ਪਲ।

ਦਿਲ ਨੂੰ ਦਿਲ ਨਾਲ ਜੋੜਾਂਉਂਦੀ, ਹੋਈ ਏ ਤੇਰੀ ਅਦਾ।


ਜਿਸ ਜਗ੍ਹਾ ਸਾਨੂੰ ਮਿਲਾਇਆ, ਮਿਲੇ ਸੀ ਨੈਨ ਜਿੱਥੇ।

ਮੋੜ ਉਹ ਯਾਦ ਦਿਵਾਂਉਂਦੀ, ਹੋਈ ਏ ਤੇਰੀ ਅਦਾ।


ਹਰ ਨਜ਼ਾਰੇ ’ਚ ਨਜ਼ਰ ਆਵੇ, ਤੇਰਾ ਹੀ ਜਲਵਾ।

ਦਿਲ ਨੂੰ ਹਰ ਵਾਰ ਲੁਟਾਂਉਂਦੀ, ਹੋਈ ਏ ਤੇਰੀ ਅਦਾ।


ਡਰ ਵਸ ਏਹੀ, ਤੂੰ ਕਦੇ ਮੈਨੂੰ ਛੱਡ ਨਾ ਜਾਵੇ।

ਮੇਰੇ ਇਸ ਡਰ ਨੂੰ ਵਧਾਂਉਂਦੀ, ਹੋਈ ਏ ਤੇਰੀ ਅਦਾ।


ਮੋਚ ਖਾ ਜਾਵੇ ਨਾ ਨਾਜ਼ੁਕ ਇਹ ਬਦਨ ਤੇਰਾ ਕਿਤੇ।

ਖੁਦ ਦੇ ਨਖਰੇ ਹੀ ਉਠਾਂਉਂਦੀ, ਹੋਈ ਏ ਤੇਰੀ ਅਦਾ।


ਮੈਂ ਨਜ਼ਰ ਤੇਤੋਂ ਨਾ ਇਕ ਪਲ ਵੀ ਹਟਾ ਪਾਂਦਾ ਹਾਂ।

ਇੱਕ ਲਗਨ ਦਿਲ ’ਚ ਜਗਾਂਉਂਦੀ, ਹੋਈ ਏ ਤੇਰੀ ਅਦਾ।


ਓ ਬਸੇ ਜਾਂਦੇ ਨੇ ਦਿਲ ਵਿੱਚ ਕਿ ਮੈਂ ਦਾਸਾ ਕਿੱਦਾਂ

"ਗੀਤ" ਨੂੰ ਨਾਲ ਮਿਲਾਂਉਂਦੀ ਹੋਈ  ਏ ਤੇਰੀ ਅਦਾ।

 4.39pm 23 Nov 2024

No comments: