ਪੈਗ ਸੈ਼ਗ ਦੇ ਗਾਣੇ ਮਸ਼ਹੂਰ ਹੋ ਗਏ।
ਅਸੀਂ ਸਾਰੇ ਰਿਸ਼ਤੇਆਂ ਤੋਂ ਦੂਰ ਹੋ ਗਏ।
ਜਿਹੜਾ ਲਾਵੇ ਪੈਗ ਉਹੀ ਆਪਣਾ ਲੱਗਦਾ।
ਖੂਨ ਦਿਆਂ ਰਿਸ਼ਤਿਆਂ ਨੂੰ ਕੌਣ ਪੁੱਛਦਾ।
ਖੁਸ਼ੀਆਂ ਮਨਾਉਂਦੇ ਕਰ ਕਰ ਹੱਲਾ।
ਜਾਣਦਾ ਨਾ ਆਪਸ ਚ ਕੋਈ ਮੁਹੱਲਾ।
ਦੁੱਧ ਪੀਣ ਵਾਲੇ ਨਸ਼ਿਆਂ ਚ ਚੂਰ ਹੋ ਗਏ।
ਪੈਗ ਸੈ਼ਗ ਦੇ ਗਾਣੇ ਮਸ਼ਹੂਰ ਹੋ ਗਏ।
10.30pm 4 Nov 2024
ਮਾਪੇ ਰਹਿ ਗਏ ਕੱਲੇ ਵੱਡੇ ਘਰਾਂ ਦੇ ਵਿੱਚ।
ਰੁਲਦੀ ਜਵਾਨੀ ਫ਼ਿਰੇ ਸੜਕਾਂ ਦੇ ਵਿੱਚ।
ਦਾਲ ਰੋਟੀ ਖਾਣਾ ਆਊਟਡੇਟਡ ਹੋ ਗਿਆ।
ਜੰਕ ਫੂਡ ਸਬਣਾ ਤੇ ਹਾਵੀ ਹੋ ਗਿਆ।
ਬਾਪੂ ਦੇ ਖੇਤ ਛੋਟੇ ਛੋਟੇ ਹੋ ਗਏ।
ਗੱਡੀਆਂ ਵਾਲੇ ਪਰ, ਦੋਤੇ ਪੋਤੇ ਹੋ ਗਏ।
ਸੋਚਦੇ ਨੇ ਮਾਪੇ ਕੀ ਕਸੂਰ ਹੋ ਗਏ।
ਕਾਹਤੋਂ ਨਿਆਣੇ ਸਾਥੋਂ ਦੂਰ ਹੋ ਗਏ।
4.28pm5 Nov 2024
No comments:
Post a Comment