Followers

Monday, 25 November 2024

2941 ਗਜ਼ਲ : ਹੈਰਾਨ ਹੋ ਗਿਆ ਮੈਂ ਤੇਰਾ ਵਾਰ ਵੇਖ ਕੇ

English version 2938

Hindi version  2937

 221 2121 1221 212

ਕਾਫ਼ੀਆਂ ਆਰ

 ਰਦੀਫ਼ ਵੇਖ ਕੇ

ਤੂੰ ਸੋਚਿਆ ਬਣੇਗਾ ਮੇਰਾ ਪਿਆਰ ਵੇਖ ਕੇ।

ਹੈਰਾਨ ਹੋ ਗਿਆ ਮੈਂ ਤੇਰਾ ਵਾਰ ਵੇਖ ਕੇ।


ਸੀ ਝੂਠ ਤੇ ਫਰੇਬ ਦੁਕਾਨਾਂ 'ਚ ਵਿਕ ਰਿਹਾ।

ਘ‌ਬਰਾ ਗਿਆ ਸੀ ਮੈਂ ਤਾਂ ਓ ਬਾਜ਼ਾਰ ਵੇਖ ਕੇ।


ਸੀ ਝੂਠ ਸੱਚ 'ਤੇ ਭਾਰੀ ਜਿੱਥੇ ਮੁੱਲ ਤੇ ਭਾਅ ਸੀ।

ਮੈਂ ਚੱਲ ਪਿਆ ਸੀ ਸੱਚ ਦਾ ਉੱਥੇ ਭਾਰ ਵੇਖ ਕੇ।


ਮੈਂ ਚਾਹਿਆ ਸਕੂਨ , ਸਿਗਾ ਸ਼ੋਰ ਹਰ ਤਰਫ਼।

ਮੈਂ ਪਰਤ ਆਇਆ ਉੱਥੇ ਸੀ ਤਕਰਾਰ ਵੇਖ ਕੇ।


 ਮੈਂ ਆ ਗਿਆ ਸੀ ਉਥੋਂ ਲੈ ਕੇ ਟੁੱਟਾ ਆਪਣਾ ਦਿਲ।

ਕਰਦਾ ਵੀ ਕੀ ਭਲਾ ਤੇਰਾ ਇੰਨਕਾਰ ਵੇਖ ਕੇ।


ਜਦ ਸੋਚ ਮੈਂ ਲਿਆ ਕਿ ਤੈਨੂੰ ਖੋਹ ਦਿੱਤਾ ਏ ਹੁਣ।

ਹੈਰਾਨ ਹੋ ਗਿਆ ਤੇਰਾ ਇਜ਼ਹਾਰ ਵੇਖ ਕੇ।


ਮੰਜ਼ਲ ਮਿਲੇਗੀ ਸੋਚ ਕੇ ਚੱਲਦਾ ਰਿਹਾ ਸੀ ਮੈਂ।

ਬੱਚ ਕੇ ਮੈਂ ਚਲਦਾ ਗੀਤ ਰਿਹਾ ਖਾਰ ਵੇਖ ਕੇ।

5.19pm 25 Nov 2024

No comments: