Followers

Tuesday, 19 November 2024

2935 ਗ਼ਜ਼ਲ : ਕਮਾਲ ਕਿਸਦਾ ਹੈ

Hindi version 2932

English version 2934

ਸਾਹਮਣੇ ਮੇਰੇ ਏ ਲਾਲ ਕਿਸਦਾ ਹੈ।

ਜਿਸਨੇ ਪੁੱਛਿਆ ਏ ਹਾਲ ਕਿਸਦਾ ਹੈ।

ਮੈਨੂੰ ਦੇਣਾ ਜਵਾਬ ਹੈ ਬੋਲੋ।

ਪਰ ਏ ਦੱਸੋ ਸਵਾਲ ਕਿਸਦਾ ਹੈ।

ਜਿਸ ਤਰ੍ਹਾਂ ਪਾਇਆ ਸਾਡੇ ਤੇ ਘੇਰਾ।

ਕਿੰਨੇ ਸੁੱਟਿਆ ਏ ਜਾਲ ਕਿਸਦਾ ਹੈ।

ਵੇਖ ਜਿਸਨੂੰ ਹੈਰਾਨ ਹੈ ਦੁਨੀਆ।

ਦੱਸ ਅਜਿਹਾ ਕਮਾਲ ਕਿਸਦਾ ਹੈ।

ਉਹਦੀ ਸੂਰਤ ਅਸੀਂ ਵੀ ਵੇਖਾਂਗੇ।

ਇਨਾਂ ਸੋਹਣਾ ਜਮਾਲ ਕਿਸਦਾ ਹੈ।

ਰੰਗ ਜਿਸਨੇ ਭਰੇ ਨੇ ਜੀਵਨ ਵਿੱਚ।

ਭਰਿਆ ਖੁਸ਼ੀਆਂ ਦਾ ਥਾਲ ਕਿਸਦਾ ਹੈ।

ਸ਼ਰਮ ਨਾਲ ਜਿਸ ਲੁਕਾ ਲਿਆ ਚਿਹਰਾ।

ਲਾਲ ਹੋਇਆ ਓਹ ਗਾਲ ਕਿਸਦਾ ਹੈ।

'ਗੀਤ', ਜੀ ਲੈ ਖੁਸ਼ੀ ਦੇ ਨਾਲ ਜਹਾਨ।

ਕਿਉਂ ਹੈ ਚੁੱਪ ਤੂੰ, ਮਲਾਲ ਕਿਸਦਾ ਹੈ।

9.12pm 19 Nov 2024

No comments: