Followers

Sunday, 17 November 2024

2933 ਪਹਲਗਾਮ ਦੀ ਆਰੂ ਘਾਟੀ

ਪਹਲਗਾਮ ਦੀ ਆਰੂ ਘਾਟੀ ਦੇ ਕੀ ਕਹਾਣੀ ਬਿਆਨ ਕਰਾਂ।

ਦੇਖ ਕੇ ਇਸ ਦੀ ਸੁੰਦਰਤਾ, ਰੁਹ ਹੇ ਗਈ ਸੀ ਹੇਰਾਨ।


ਉੱਚੇ ਉੱਚੇ ਪਹਾੜ ਦੋਵੇਂ ਪਾਸੇ, ਵਿਚਕਾਰ ਵਹਿੰਦਾ ਸੀ ਪਾਣੀ।

ਆਰੂ ਘਾਟੀ ਦੀਆਂ ਵਾਦੀਆਂ ਲਿਖ ਰਹੀਆਂ ਸਨ ਪ੍ਰੇਮ ਕਹਾਣੀ।


ਦਿਲ ਕਰਦਾ ਸੀ ਕਿ ਇੱਥੇ ਹੀ ਰੁਕ ਜਾਵਾਂ ਕਿਤੇ।

ਅੱਖਾਂ ਨੂੰ ਮਿਲ ਰਿਹਾ ਸੀ ਸਕੂਨ, ਦਿਲ ਵਿੱਚ ਸੀ ਖੁਸ਼ੀ ਵਿੱਤੇ।


ਅੱਖਾਂ ਵਿੱਚ ਚਮਕ ਪਾਈ, ਦੇਖ ਰਹੇ ਸੀ ਸਾਰੇ ਕੁਦਰਤ ਨੂੰ।

ਲੱਗਦਾ ਸੀ ਜਿਵੇਂ ਇਹ ਖਿੱਚ ਰਹੀ ਹੋਵੇ ਆਪਣੇ ਨੇੜੇ ਨੂੰ।


ਉੱਚੇ ਉੱਚੇ ਝਰਨੇ ਵਹਿੰਦੇ, ਦਿਖਾਂਦੇ ਅਦਭੁਤ ਤਸਵੀਰ।

ਇਹ ਨਜ਼ਾਰਾ ਦੇਖ ਸਕੇ, ਸੱਚਮੁੱਚ ਸਾਡੇ ਨਾਲ ਸੀ ਤਕਦੀਰ।


ਜਾਂਦੇ ਜਾਂਦੇ ਇਹ ਤਮੰਨਾ ਸੀ ਕਿ ਫਿਰ ਵਾਪਸ ਆਵਾਂ।

ਅੱਜ ਜੋ ਦੇਖੀ ਤਸਵੀਰ, ਕੱਲ੍ਹ ਉਸ ਤੋਂ ਵੀ ਵਧੀਆ ਪਾਵਾਂ।

6.45pm 17 Nov 2024

No comments: