ਗ਼ਜ਼ਲ ਸੁਣਾਉਣ ਤੋਂ ਬਾਅਦ, ਤਾਂ ਮਿਲਦੇ ਰਹਿਆ ਕਰੋ,
ਲੈਣੀ ਹੋਵੇ ਦੇ ਦਾਦ , ਤਾਂ ਮਿਲਦੇ ਰਹਿਆ ਕਰੋ।
ਵਧਦੀਆਂ ਗਈਆਂ ਦੂਰੀਆਂ , ਸਭ ਭੁੱਲ ਗਏ ਤੁਸੀਂ,
ਰੱਖਣਾ ਹੋਵੇ ਜੇ ਯਾਦ, ਤਾਂ ਮਿਲਦੇ ਰਹਿਆ ਕਰੋ।
ਕੱਟਦੀ ਨਹੀਂ ਇਹ ਜ਼ਿੰਦਗੀ, ਆਓ ਬਹਾਰ ਬਣ,
ਹੋਵੇਗੀ ਤਦੋਂ ਇਹ ਸ਼ਾਦ, ਤਾਂ ਮਿਲਦੇ ਰਹਿਆ ਕਰੋ।
ਮਿਲਦੇ ਨਹੀਂ ਵਿਚਾਰ, ਰੰਜਿਸ਼ਾਂ ਨੇ ਲੈ ਲਈ ਏ ਥਾਂ,
ਬਚਣਾ ਹੋਵੇ ਕਰਨ ਤੋਂ ਫਸਾਦ,ਤਾਂ ਮਿਲਦੇ ਰਹਿਆ ਕਰੋ।
ਗੱਲ ਬਣਦੀ ਹੈ ਗੱਲ ਕਰਨ ਨਾਲ, ਸਮਝਿਆ ਜੇਕਰ,
ਸੁਲਝਾਉਣੇ ਹੋਣ ਵਿਵਾਦ, ਤਾਂ ਮਿਲਦੇ ਰਿਹਾ ਕਰੋ
ਮੈਨੂੰ ਗਿਲਾ ਨਹੀਂ, ਤੈਨੂੰ ਆਪਣੇ ਆਪ ਤੋਂ ਹੀ ਹੈ,
ਬੋਝ ਦੇਵੀਂ ਨਾ ਮੇਤੇ ਲਾਦ, ਤਾਂ ਮਿਲਦੇ ਰਹਿਆ ਕਰੋ।
ਮਿਲਣ ਲਈ ਕਈ ਵਾਰ ਤੈਨੂੰ ਅਸਾਂ ਕਿਹਾ,
ਪੂਰੀ ਕਰਨੀ ਹੋਵੇ ਮੁਰਾਦ, ਤਾਂ ਮਿਲਦੇ ਰਹਿਆ ਕਰੋ।
ਆ ਜਾ 'ਗੀਤ' ਨੇੜੇ, ਮਿਟਾ ਦੇ ਇਹ ਦੂਰੀਆਂ,
ਕੁਝ ਵੀ ਨਾ ਕਹਿਣਾ ਫੇਰ ਬਾਅਦ, ਤਾਂ ਮਿਲਦੇ ਰਹਿਆ
ਕਰੋ।
4.18pm 8 Nov 2024
No comments:
Post a Comment