Hindi version 1973
English version 2925
ਬਹਰ 2122 1122 1122 22
ਕਾਫ਼ੀਆ ਆ
ਰਦੀਫ਼ ਹੁੰਦਾ
ਜੇ ਕੀਤੇ ਮੈਨੂ ਤੇਰਾ ਮਿਲਿਆ ਸਹਾਰਾ ਹੁੰਦਾ।
ਤਾਂ ਤਲਬਗਾਰ ਮੇਰਾ ਦਿਲ ਏ ਤੁਹਾਡਾ ਹੁੰਦਾ।
ਜੇ ਕਦੇ ਮੋੜਦਾ ਅੱਖਾਂ ਨਾ ਮੇਰੇ ਪਾਸੋਂ ਤੂੰ।
ਤਾਂ ਜਵਾਨ ਪਿਆਰ ਦਾ ਮੌਸਮ ਵੀ ਏ ਸਾਡਾ ਹੁੰਦਾ।
ਟੁੱਟਿਆ ਹੋਇਆ ਏ ਦਿਲ ਤਾਂ ਕਦੇ ਜੁੜਦਾ ਹੀ ਨਹੀਂ।
ਕਾਸ਼ ਕੇ ਜਾਣ ਪਿੱਛੋਂ ਮੈਨੂੰ ਬੁਲਾਇਆ ਹੁੰਦਾ।
ਸਾਲ ਪਹਿਲਾ ਸੀ ਮਿਲੇ ਮੋੜ ਕਿਸੇ ਤੇ ਜਿੱਦਾਂ।
ਕਾਸ਼ ਮਿਲਨਾ ਉਸੇ ਤਰਹਾਂ ਹੀ ਦੁਬਾਰਾ ਹੁੰਦਾ।
ਜੀ ਨਹੀਂ ਸਕਦਾ ਬਿਨਾ 'ਗੀਤ' ਦੇ ਜਿੱਦਾਂ ਇੱਕ ਪਲ।
ਕਾਸ਼ ਤੇਰਾ ਵੀ ਨਾ ਉਸ ਤਰਹਾਂ ਗੁਜ਼ਾਰਾ ਹੁੰਦਾ।
4.18pm 8 Nov 2024
1 comment:
Good one. सुलझाने होन विवाद .....👌👌
Post a Comment