Followers

Monday, 2 September 2024

2857 Punjabi ਜ਼ਮਾਨਾ ਵੀ ਸਾਥ ਛੱਡ ਦੇਂਦਾ ਹੈ

ਜਦੋ ਰੱਬ ਸਮਾਂ ਮਾੜਾ ਦੇਂਦਾ ਹੈ,  

ਉਦੋਂ ਜ਼ਮਾਨਾ ਵੀ ਸਾਥ ਛੱਡ ਦੇਂਦਾ ਹੈ।  


ਹੁਣ ਤਾਂ ਘੜਾ ਇੰਨਾ ਭਰ ਗਿਆ ਹੈ,  

ਕਿ ਛੋਟਾ ਜਿਹਾ ਕੰਕਰ ਵੀ ਇਸਨੂੰ ਛਲਕਾ ਦੇਂਦਾ ਹੈ।  


ਤੇਰਾ ਬੋਲਿਆ ਹਰ ਇੱਕ ਸ਼ਬਦ,  

ਸਾਡੀ ਦੂਰੀ ਨੂ ਵਧਾ ਦੇਂਦਾ ਹੈ।  


ਕਿੰਨਾ ਵੀ ਚਾਹਾਂ ਸਾਡੀਆਂ ਖਾਈਆਂ ਨੂੰ ਭਰਨਾ,  

ਪਰ ਰੋਜ਼ ਕੋਈ ਗੱਲ ਉਹਨਾਂ ਨੂੰ ਵਧਾ ਦੇਂਦਾ ਹੈ।  


ਜੇ ਅੱਜ ਕੋਸ਼ਿਸ਼ ਨਾ ਕੀਤੀ ਭਰਨ ਦੀ,  

ਇਹ ਪਹਾੜ ਹੋਰ ਉੱਚਾ ਨਾ ਹੋ ਜਾਏ ਇਹ ਡਰ, ਡਰਾ ਦੇਂਦਾ ਹੈ।  


ਹਾਲਾਤ ਕੁਝ ਵੀ ਹੋਣ, ਸੋਚਣਾ ਪਵੇਗਾ ਆਪ ਲਈ ਵੀ,  

ਕਿਸੇ ਤੇ ਆਸ ਨਾ ਰੱਖ, ਹਰ ਕੋਈ ਦਗਾ ਦੇਂਦਾ ਹੈ।  


ਲੋਕ ਤੁਰਦੇ ਰਹਿੰਦੇ ਆਪਣੇ ਰਸਤੇ ਆਪਣੇ ਲਈ,  

ਕਿਸੇ ਦਾ ਸਾਥ ਇੱਥੇ ਕੌਣ ਕਦੇ ਦੇਂਦਾ ਹੈ।  

4.15 pm 2 September 2024

No comments: