Hindi version 2519
English version 2871
ਲਗਾ ਲਏ ਹਨ ਪੰਖ ਮੈਂ,
ਉੱਡ ਚੱਲੀ ਅਸਮਾਨ 'ਚ।
ਭਾਵਨਾਵਾਂ ਨੂੰ ਦੇਕੇ ਪੰਖ,
ਛੂਣ ਨੂੰ ਚੱਲੀ ਅਸਮਾਨ ਮੈਂ।
ਤੁਸੀਂ ਵੀ ਖੋਲੋ ਪੰਖਾਂ ਨੂੰ,
ਪਰਵਾਜ ਭਰ ਲਵੋ ਆਪਣੀ।
ਨਾਂ ਦਬਾਵੋ ਭਾਵਨਾਵਾਂ ਨੂੰ,
ਨਾ ਦਬਾਓ ਆਵਾਜ਼ ਆਪਣੀ।
ਤੁਹਾਡੀ ਆਪਣੀ ਸੋਚ ਹੈ,
ਉਸ ਸੋਚ ਨਾਲ ਗੱਲਬਾਤ ਕਰੋ।
ਨਾ ਸਮਝੋ ਗੁਲਾਮ ਖੁਦ ਨੂੰ,
ਸਮਝੋ ਤੁਸੀਂ ਆਜ਼ਾਦ ਹੋ।
ਵਕਤ ਵੇਖੋ ਬਦਲ ਗਿਆ,
ਸਮਾਂ ਆ ਗਿਆ ਨਵਾਂ।
ਗਾਓ ਖੁਸ਼ੀ ਦੇ ਗੀਤ ਤੁਸੀਂ,
ਸਜਾਓ ਕੋਈ ਤਰਾਨਾ ਨਵਾਂ।
232pm 17 Sep 2024
No comments:
Post a Comment