English version 2861
Hindi version 0114
ਉਸਨੂੰ ਮਾਰਨ ਤੋਂ ਪਹਿਲਾਂ, ਕਾਸ਼ ਕੁਝ ਪਲ ਸੋਚਿਆ ਹੁੰਦਾ।
ਜੇ ਤੂੰ ਹੁੰਦਾ ਉਸ ਦੀ ਥਾਂ, ਤਾਂ ਤੇਰਾ ਪੁੱਤ ਰੋਂਦਾ।
ਜਦ ਤੂੰ ਤੁਰ ਪੈਂਦਾ ਇਸ ਦੁਨੀਆ ਤੋਂ,
ਸੋਚ, ਤੇਰੇ ਜਾਣ ਤੋਂ ਬਾਅਦ ਉਹਨਾਂ ਦਾ ਕੀ ਹੁੰਦਾ?
ਜੇ ਬੇਟੀ ਤੇਰੀ ਹੁੰਦੀ ਉਸ ਥਾਂ ਤੇ,
ਦਾਮਨ ਉਸਦਾ ਹੰਝੂਆਂ 'ਚ ਡੁੱਬਿਆ ਹੁੰਦਾ?
ਪਿਆਰ ਜੋ ਖੋਇਆ ਤੂੰ ਉਸ ਦਾ,
ਇਸੇ ਤਰਾਂ ਤੇਰੇ ਘਰ ਦਾ ਵੀ ਪਿਆਰ ਖੋਇਆ ਹੁੰਦਾ।
ਜਿਸ ਤਰ੍ਹਾਂ ਰੋ ਰਹੇ ਹਨ ਸਾਰੇ,
ਤੇਰੇ ਲਈ ਵੀ ਕੋਈ ਇਸੇ ਤਰ੍ਹਾਂ ਰੋਂਦਾ।
ਕੀ ਕਹਿੰਦਾ ਤੂੰ ਉਸ ਮਾਰਨ ਵਾਲੇ ਨੂੰ,
ਤੇਰਾ ਦਿਲ ਉਸ ਨੂੰ ਇੰਜ ਹੀ ਕੋਸਦਾ?
ਜਿਵੇਂ ਤੂੰ ਸੁੰਨੀ ਕੀਤੀ ਉਸ ਦੀ ਦੁਨੀਆ,
ਤੇਰਾ ਘਰ ਵੀ ਉਸੇ ਤਰ੍ਹਾਂ ਸੁੰਨਾ ਹੁੰਦਾ।
ਕਿਉਂ ਨਹੀਂ ਸੋਚਦਾ ਤੂੰ ਕੁਝ ਕਰਨ ਤੋਂ ਪਹਿਲਾਂ,
ਕਿਉਂ ਚੁਰਾਂਦਾ ਹੈਂ ਲੋਕਾਂ ਦੇ ਸੁਪਨੇ ਸੋਹਣੇ?
ਜੇ ਤੇਰੀ ਵੀ ਕੋਈ ਬਰਬਾਦ ਕਰੇ ਜ਼ਿੰਦਗੀ,
ਤੇਰੀ ਦੁਨੀਆਂ ਨੂੰ ਦੇਵੇ ਅੱਗ ਕੋਈ,
ਤਾਂ ਕੀ ਕਰੇਂਗਾ ਤੂੰ, ਦੱਸਣ ਦੀ ਕੋਸ਼ਿਸ਼ ਕਰ।
ਮਜ਼ਬੂਰ ਕੋਈ ਕੁਝ ਸੋਚੇ, ਪਰ ਕਰ ਨਾ ਸਕੇ।
12.13pm 29 sept 2024
No comments:
Post a Comment