English version 2847
Hindi version 2846
ਛੋਟੀਆਂ-ਛੋਟੀਆ ਗੱਲਾਂ 'ਤੇ ਦਿਲ ਦੁਖਾਉਣਾ,
ਆਦਤ ਬਣ ਗਈ ਤੇਰੀ,
ਤੇ ਚੁੱਪ ਰਹਿਣਾ ਮੇਰੀ।
ਵੇਖ, ਸਮਾਂ ਰਹਿੰਦੇ ਸੰਭਾਲ ਮੈਨੂੰ,
ਨਾ ਕਰ ਹੇਰਾ ਫੇਰੀ,
ਕਿਤੇ,ਹੋ ਜਾਵੇ ਨਾ ਦੇਰੀ।
ਸਮਾਂ ਰਹਿੰਦੇ ਜੇ ਨਾ ਤੋੜੋ,
ਡਿੱਗ ਜਾਂਦਾ ਹੈ ਫਲ,
ਅੰਬ ਹੋਵੇ ਜਾਂ ਬੇਰੀ।
ਹਰ ਵੇਲੇ ਲੜਣਾ ਚੰਗਾ ਨਹੀਂ,
ਜਿਵੇਂ ਟੌਮ ਤੇ ਜੈਰੀ,
ਤੋੜ ਦੇ ਈਰਖਾ ਦੀ ਢੇਰੀ।
ਇੱਕ ਦਿਨ ਦੂਰ ਹੋ ਜਾਵਾਂਗਾ,
ਇਹ ਚੇਤਾਵਨੀ ਮੇਰੀ,
ਨਾ ਕਰੀਂ ਤੂੰ ਦੇਰੀ।
4.52pm 8 September 2024
No comments:
Post a Comment