ਮਾਂ ਤੇਰੀ ਬੁੱਕਲ 'ਚ, ਲੁਕ ਕੇ ਜਿਹੜਾ ਚੈਨ ਪਾਇਆ।
ਸੋਚਣ ਲੱਗਾ, ਦੁਨੀਆਂ ਨੇ ਕਿਹੜਾ ਰਿਸ਼ਤਾ ਮੇਰੇ ਨਾਲ ਨਿਭਾਇਆ ।
ਫਿਰ ਨਹੀਂ ਕੋਈ ਫ਼ਿਕਰ, ਦੁਨੀਆ ਨਾਲ ਕੀ ਰਿਸ਼ਤਾ।
ਛੱਡ ਸਾਰੀ ਦੁਨੀਆ ਦੀਆਂ ਫ਼ਿਕਰਾਂ, ਤੇਰੀ ਗੋਦ ਚ ਆਇਆ।
ਤੇਰੇ ਪਿਆਰ ਦਾ ਹੱਥ ਵੀ, ਸਵਰਗ ਵਰਗਾ ਲੱਗਦਾ।
ਭਾਵੇਂ ਕਿੱਧਰੇ ਵੀ ਗਿਆ ਮੈਂ, ਪਰ ਚੈਨ ਇੱਥੇ ਹੀ ਆਇਆ।
ਪਤਾ ਨਹੀਂ ਕਿਵੇਂ ਹੋਵੇਗੀ, ਬਿਨ ਮਾਂ ਦੀ ਇਹ ਦੁਨੀਆ।
ਮਾਂ ਤੋਂ ਹੀ ਮਿਲਦਾ ਯਾਰੋ, ਮਮਤਾ ਦਾ ਹੈ ਸਾਇਆ।
ਮਾਂ ਦੇ ਪੈਰਾਂ 'ਚ ਸਵਰਗ ਹੈ, ਇਹ ਗੱਲ ਹੈ ਸੱਚੀ।
ਮਾਂ ਦੇ ਚਰਨਾਂ ਵਰਗਾ ਸੁੱਖ, ਹੋਰ ਕਿਤੇ ਨਾ ਸਮਾਇਆ।
2.46pm 10 sept 2024
1500
No comments:
Post a Comment