Followers

Saturday, 14 September 2024

2869 ਜੇ ਦੇਸ਼ ਨਹੀਂ ਤਾਂ ਤੁਸੀਂ ਨਹੀਂ

English version 2870

Hindi version 1900

 ਕਿਤੇ ਯਾਦ ਕਰ ਰਹੇ ਹਾਂ ਅਸੀਂ ਆਪਣੇ ਸ਼ਹੀਦਾਂ ਨੂੰ,

ਕਿਤੇ ਸੁਣ ਰਹੇ ਹਾਂ ਨਾਰੇ,  ਤੋੜਨ ਦੇ ਆਪਣੇ ਦੇਸ਼ ਨੂੰ।

ਸਮਝ ਨਹੀਂ ਆਉਂਦਾ ਆਜ਼ਾਦੀ ਦੇ ਇਨ੍ਹਾਂ ਸਾਲਾਂ 'ਚ,

ਕਿ ਕੀਤਿਆ ਹਾਸਲ ਅਸੀਂ, ਤੇ ਕੀ ਬੈਠੇ ਹਾਂ ਖੋਣ ਨੂੰ।


ਇਕ ਪਾਸੇ ਜੈ ਹਿੰਦ, ਦੂਜੇ ਪਾਸੇ ਅਲਗਾਵਬਾਦ ਦੇ ਸੁਪਨੇ,

ਸਮਝ ਨਹੀਂ ਆਉਂਦਾ ਕੌਣ ਪਰਾਏ ਨੇ, ਤੇਕੌਣ ਆਪਣੇ।

ਕਿਤੇ  ਟੁੱਟ ਨਾ ਜਾਣ, ਆਜ਼ਾਦੀ ਦੇ ਪਰਵਾਨਿਆਂ ਨੇ,

ਸਜਾਏ ਸਨ ਸਾਡੇ ਲਈ ਜੋ ਸੁਪਨੇ।


ਕਿਵੇਂ ਇਕ ਰਹਿ ਪਾਵਾਂਗੇ, ਜਦੋਂ ਵੰਡੇ ਜਾ ਰਹੇ ਨੇ ਲੋਕ,

ਕਿਉਂ ਧਰਮ ਦੇ ਨਾਮ ਤੇ, ਕਦੇ ਭਾਸ਼ਾ ਦੇ ਨਾਮ ਤੇ,

ਕਦੇ ਰੰਗ ਦੇ ਨਾਮ ਤੇ, ਵੰਡ ਰਹੇ ਨੇ ਦੇਸ਼ ਨੂੰ,

ਕਿਉਂ ਨਹੀਂ ਸਮਝਦੇ, ਜੋ ਦੇਸ਼ ਨਹੀਂ ਤਾਂ ਕੁਝ ਨਹੀਂ।


ਤੁਹਾਡਾ ਧਰਮ, ਤੁਹਾਡੀ ਰੰਗਤ, ਤੇ ਤੁਹਾਡੀ ਭਾਸ਼ਾ,

ਇਹ ਸਿਰਫ਼ ਮੌਜੂਦ ਹਨ, ਜਦੋਂ ਤੱਕ ਦੇਸ਼ ਹੈ ਸੁਰੱਖਿਅਤ।

ਜਿਨਾਂ ਗੱਲਾਂ ਪਿੱਛੇ ਤੁਸੀਂ ਦੇਸ਼ ਨੂੰ ਵੰਡਦੇ ਹੋ

ਉਹਨਾਂ ਦਾ ਕੋਈ ਮੁੱਲ ਨਹੀਂ, ਜੇ ਦੇਸ਼ ਨਹੀਂ ਤਾਂ ਕੁਝ ਨਹੀਂ।

ਜੇ ਦੇਸ਼ ਨਹੀਂ ਤਾਂ ਤੁਸੀਂ ਨਹੀਂ।

3.54pm 14 September 2024

No comments: