English version 2834
Hindi version 2832
ਦੇਖਦਾ ਤੈਨੂੰ ਰਿਹਾ ਮੈਂ, ਅੱਖ ਭਰ ਸੀ ਦੇਰ ਤੱਕ।
ਉਸ ਨਸ਼ੇ ਦਾ ਫਿਰ ਰਿਹਾ ਮੈਤੇ ਅਸਰ ਦੇਰ ਤੱਕ।
ਹੱਥ ਤੇਰਾ ਫੜਕੇ ਮੈਂ ਇਕ ਵਾਰ ਜੋ ਸੀ ਚੱਲ ਪਿਆ।
ਚੱਲਦਾ ਰਿਹਾ ਮੈਂ ਅੱਖ ਮੀਚੇ ਉਸ ਡਗਰ ਸੀ ਦੇਰ ਤੱਕ।
ਤੂੰ ਤਾਂ ਕਹਿ ਕੇ ਗੱਲ ਆਪਣੀ ਚੱਲ ਗਈ ਸੀ ਆਪਣੀ ਰਾਹ।
ਮੈਂ ਰਿਹਾ ਫਿਰ ਸੋਚਦਾ ਉਸ ਗੱਲ ਪਰ '(ਤੇ) ਸੀ ਦੇਰ ਤੱਕ।
ਜ਼ਿੰਦਗੀ ਜੋ ਕੱਟ ਰਹੀ ਸੀ, ਓਹ ਸੀ ਮੁਰਦਿਆਂ ਵਾਂਗ ਦੀ।
ਬਿਨ ਤੇਰੇ ਕਰਦਾ ਰਿਹਾ ਰਸਤਾ ਬਸਰ ਸੀ ਦੇਰ ਤੱਕ।
ਬਣ ਕੇ ਮੂਰਤ ਕੋਈ ਪੱਥਰ ਵਾਂਗ ਜਮ ਜਾਂਦਾ ਕਿਤੇ।
ਇੰਜ ਲੱਗਦਾ ਮੈਂਨੂੰ, ਗਿਆ ਮੈਂ ਮਰ ਸੀ ਦੇਰ ਤੱਕ।
ਐਸਾ ਉਜੜਾ ਤੂੰ ਜੋ ਵਿੱਛੜਾ, ਦਰ ਬ ਦਰ ਠੋਕਰ ਲੱਗੀ।
ਥਾ ਨਾ ਆਪਣਾ ਕੁਝ ਠਿਕਾਣਾ, ਤੇ ਨਾ ਘਰ ਸੀ ਦੇਰ ਤੱਕ।
"ਗੀਤ" ਜਦ ਤੂੰ ਡਰ ਗਈ ਸੀ ਵੇਖ ਦੁਨੀਆ ਦੀ ਨਿਗਾਹ।
ਸੱਚ ਇਹ ਹੈ ਲੱਗਦਾ ਰਿਹਾ ਮੈਨੂੰ ਵੀ ਡਰ ਸੀ ਦੇਰ ਤੱਕ।
4.06pm 21 sept 2024
1 comment:
बहुत खूब
Post a Comment