Followers

Thursday, 19 September 2024

2874 ਗੁਲਾਬ ਹੋ ਜਾਓਗੇ (Punjabi poem)

Hindi version 2573

English version 2835

ਕੋਸ਼ਿਸ਼ਾਂ ਜਾਰੀ ਰੱਖੀਆਂ ਤਾਂ ਕਾਮਯਾਬ ਹੋ ਜਾਓਗੇ।

ਘਿਸ ਦੇ ਰਵੋਗੇ ਖੁਦ ਨੂੰ ਤਾਂ, ਨਾਇਆਬ ਹੋ ਜਾਓਗੇ।


ਕਾਫਲੇ ਚੱਲਦੇ ਜਾਣਗੇ ਸਾਥ ਲੈ ਕੇ ਸਾਰਿਆਂ ਦਾ।

ਜੇ ਰਹੋਗੇ ਇਕੱਠੇ ਤਾਂ, ਆਬਾਦ ਹੋ ਜਾਓਗੇ।


ਕੁਝ ਨਹੀਂ ਮਿਲਣਾ ਦੁਨੀਆ 'ਚ, ਨਫਰਤਾਂ ਨੂੰ ਪਾਲ ਕੇ।

ਪਿਆਰ ਨਾਲ ਰਹੋਗੇ ਤਾਂ ਗੁਲਬਹਾਰ ਹੋ ਜਾਓਗੇ।


ਕਿਸੇ ਨੇ ਨਹੀਂ ਰਹਿਣਾ ਇੱਥੇ ਸਦਾ ਲਈ।

ਇਹ ਸੋਚ ਕੇ ਰਹੋਗੇ, ਤਾਂ ਗੁਲਾਬ ਹੋ ਜਾਓਗੇ।

7.37pm 19 September 2024

1 comment:

Nachhattar Singh Dhammu said...

ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ