Followers

Wednesday, 25 September 2024

2880 ਗ਼ਜ਼ਲ : ਇਹ ਜੀਵਨ (Punjabi poetry) Motivational poem

English version 2881

Hindi version 2823

ਬੜੀ ਮੁਸ਼ਕਿਲਾਂ ਨਾਲ ਮਿਲਦਾ ਇਹ ਜੀਵਨ ।

ਕਰੋ ਮਿਹਨਤਾਂ ਨਾ, ਤਾਂ ਮੁੱਕਦਾ ਇਹ ਜੀਵਨ।


ਨਹੀਂ ਜਾਣਦੇ ਕਿਸ ਬਣਾਈ, ਏਹ ਦੁਨੀਆ।

ਗਰੀਬਾਂ ਦਾ ਪੈਸੇ ’ਚ ਵਿਕਦਾ ਇਹ ਜੀਵਨ।


ਕਰੋਂਗੇ ਜੋ ਮਿਹਨਤ, ਬਣੇਗਾ ਇਹ ਜੀਵਨ।

ਸਿੰਜੋਗੇ ਜੋ ਮਿਹਨਤ ਦਾ ਪਾਣੀ, ਖਿਲਦਾ ਇਹ ਜੀਵਨ।


ਕਈ ਹੋਰ ਹੁੰਦੇ ਨੇ, ਕੁਝ ਹੋਰ ਦਿਖਾਉਂਦੇ।

ਜੋ ਦਿਸਦਾ ਹੈ ਲੋਕਾਂ ਨੂੰ ਲਗਦਾ ਇਹ ਜੀਵਨ।


ਕਮਾਓਗੇ ਦੁਨੀਆਂ 'ਚ ਜੇ ਨਾਮ ਆਪਣਾ।

ਮਰ ਕੇ ਵੀ ਦੁਨੀਆ ਚ ਨਾ ਮੁੱਕਦਾ ਇਹ ਜੀਵਨ।


ਫੱਟੇ ਚਾਕ ਜੀਵਨ ਦਾ ਜੇ "ਗੀਤ" ਤਾਂ ਫਿਰ।

ਬੜੀ ਮੁਸ਼ਕਿਲਾਂ ਨਾਲ, ਸਿਲਦਾ ਇਹ ਜੀਵਨ।

3.30pm 25 September 2024

No comments: