English version 2831
Hindi version 2581
ਤੂੰ ਭਾਵੇਂ ਮੈਨੂੰ ਭੁੱਲ ਗਿਆ ਏਂ, ਪਰ ਮੈਂ ਹੀ ਤੇਰਾ ਪਹਿਲਾ ਪਿਆਰ ਸੀ।
ਮੇਰੇ ਬਾਝੋਂ ਤੇਰੇ ਵਾਸਤੇ ਹੋਰ ਕੁਝ ਵੀ ਨਾ ਦਰਕਾਰ ਸੀ।
ਕੋਈ ਵੀ, ਤੈਨੂੰ ਚਾਹੇ ਕਿੰਨਾ ਵੀ ਪਿਆਰ ਦੇਵੇ,
ਪਰ ਤੈਨੂੰ ਸਿਰਫ਼ ਮੇਰੇ ਨਾਲ ਮੁਹੱਬਤ ਤੇ ਪਿਆਰ ਸੀ।
ਕੀ ਹੋਇਆ ਹੁਣ ਐਸਾ ਕਿ ਤੂੰ ਮੈਨੂੰ ਭੁੱਲ ਗਿਆ,
ਕਿਹੜੀਆਂ ਬਾਹਾਂ ਮਿਲ ਗਈਆਂ, ਜਿਨ੍ਹਾਂ 'ਚ ਤੂੰ ਝੂਲ ਗਿਆ?
ਮੰਨਿਆ ਜਵਾਨੀ ਵਿੱਚ ਚਾਹੀਦਾ ਬਹਾਰਾਂ ਦਾ ਮੌਸਮ,
ਪਰ ਜਿਸ ਤੋਂ ਖਿੜੇ ਸਾਰੇ ਫੁੱਲ, ਉਹ ਨਾਂ ਭੁੱਲ ਮੇਰੇ ਹਮਦਮ।
ਤੈਨੂੰ ਜੰਨਤ ਜਿਸ ਦੀਆਂ ਬਾਹਾਂ ਵਿੱਚ ਸੀ ਦਿਸਦੀ,
ਬਿਨ ਵੇਖੇ ਜਿਸਨੂੰ, ਇੱਕ ਪਲ ਵੀ ਲਗਦੀ ਸੀ ਸਦੀ।
ਹੁਣ ਕਿਉਂ ਉਹੀ ਤੈਨੂੰ ਅੱਖਾਂ ਵਿੱਚ ਚੁਭਦੀ ਏ,
ਜੋ ਅਜ ਵੀ ਤੇਰੇ ਲਈ ਤੜਫਦੀ ਏ।
ਜਿਸ ਦੀਆਂ ਤੈਨੂੰ ਵੇਖਣ ਲਈ ਤੜਪਦੀਆਂ ਨੇ ਅੱਖਾਂ,
ਕਿਉਂ ਹੁਣ ਤੈਨੂੰ ਨਾਂ ਭਾਉਂਦੀਆਂ ਉਸ ਦੀਆਂ ਗੱਲਾਂ?
ਜਦੋਂ ਇੱਕ ਪਲ ਲਈ ਤੈਨੂੰ ਵੇਖਿਆ, ਤੈਥੋਂ ਉਸੇ ਪਿਆਰ ਦੀ ਦਰਕਾਰ ਸੀ,
ਤੂੰ ਭਾਵੇਂ ਮੈਨੂੰ ਭੁੱਲ ਗਿਆ ਏ, ਪਰ ਮੈਂ ਤੇਰਾ ਪਹਿਲਾ ਪਿਆਰ ਸੀ।
(ਇੱਕ ਮਾਂ ਦੀ ਪੁਕਾਰ ( ਚਾਹ) ਆਪਣੇ ਪੁੱਤ ਲਈ)
3.48pm 22 September 2024
No comments:
Post a Comment