Followers

Tuesday, 12 November 2024

2928 ਉੱਠ ਖੜਾ ਹੋ ਕੇ ਮੰਜਿਲ ਨੂੰ ਪਾ

English version 2927

Hindi version 2926

ਜਦੋਂ ਜਗੇ ਨਾ ਕੋਈ ਆਸ,

ਅਤੇ ਦਿਖੇ ਨਾ ਕੋਈ ਰਾਹ।

ਨਾ ਵੇਖ ਫੇਰ ਇਧਰ ਉਧਰ,

ਕੰਮ ਕਰ ਲਗਾ ਕੇ ਪੂਰੀ ਲਗਨ।

ਰਾਹ ਖੁਦਬਖੁਦ ਬਣ ਜਾਣਗੇ,

ਸੁਪਨੇ ਤੇਰੇ ਪੂਰੇ ਹੋ ਜਾਣਗੇ।

ਰਾਹਾਂ ਦੇ ਪੱਥਰਾਂ ਤੋਂ ਤੂੰ ਡਰਨਾ ਨਹੀਂ,

ਪੱਥਰ ਵੀ ਰੇਤ ਬਣ ਜਾਣਗੇ ।

ਤੂੰ ਸਭ ਕੁਝ ਹੀ ਕਰ ਸਕਦਾ ਹੈ,

ਭਾਵੇਂ ਅੱਜ ਔਖਾ ਬੜਾ ਲੱਗਦਾ ਹੈ।

ਸਿਰਫ ਹੌਸਲੇ ਦੀ ਉਡਾਣ ਚਾਹੀਦੀ ਏ,

ਦਿਲ ਵਿਚ ਮੌਜਾਂ ਦਾ ਤੂਫਾਨ ਚਾਹੀਦਾ ਏ।

ਉੱਠ ਖੜਾ ਹੋ ਕੇ ਮੰਜਿਲ ਨੂੰ ਪਾ,

ਤੇਰੇ ਲਈ ਖੁੱਲੇ ਨੇ ਸਾਰੇ ਰਾਹ।

8.19pm 12 Nov 2024

1 comment:

Anonymous said...

Bahut vadhiya