Followers

Sunday, 1 December 2024

2947 ਗਜ਼ਲ। ਮੈਦਾਨ ਵਿੱਚ ਸਵਾਰ ਕਹੋ ਡਿੱਗਦੇ ਕਦ ਨਹੀਂ (Punjabi poetry)

 221 2121 1221 212

ਕਾਫੀਆ ਏ 

ਰਦੀਫ਼ ਕਦ ਨਹੀਂ

ਸਾਨੂੰ ਮਿਲੇ ਪਿਆਰ 'ਚ ਗਮ ਹਿੱਸੇ ਕਦ ਨਹੀਂ।

ਨਿਕਲੇ ਪਿਆਰ ਦੀ ਜਗ੍ਹਾ 'ਤੇ ਸ਼ੋਲੇ ਕਦ ਨਹੀਂ।


ਜੋ ਠਾਣ ਲੈਂਦੇ ਸਿਰਫ਼ ਉਹੀ ਪਾਉਂਦੇ ਮੰਜ਼ਿਲਾਂ।

ਮੈਦਾਨ ਵਿੱਚ ਸਵਾਰ ਕਹੋ ਡਿੱਗਦੇ ਕਦ ਨਹੀਂ।


ਦੁਨੀਆ ਹਮੇਸ਼ਾ ਹੀ ਰਹੀ ਦੁਸ਼ਮਨ ਪਿਆਰ ਦੀ।

ਇਹ ਲੋਕ ਨੇ ਪਿਆਰ ਤੋਂ ਸੜਦੇ ਕਦ ਨਹੀਂ।


ਤਕਰਾਰ ਤੇ ਪਿਆਰ ਹਮੇਸ਼ਾ ਨੇ ਚਲਦੇ ਸਾਥ।

ਜਿਸਨੂੰ ਪਿਆਰ ਹੋਵੇ ਕਹੋ ਲੜਦੇ ਕਦ ਨਹੀਂ।


ਲੈਲਾ ਕਿੱਤੇ ਇੱਥੇ, ਕਿੱਤੇ ਮੱਜਨੂੰ ਮਿਲਣਗੇ ਹੁਣ।

ਇਸ ਦੌਰ ਵਿੱਚ ਨੇ ਟੁੱਟੇ ਕਹੋ ਵਾਅਦੇ ਕਦ ਨਹੀਂ।


 ਕਹਿੰਦੇ ਤੁਸੀਂ ਪਿਆਰ ਦਾ ਇਜ਼ਹਾਰ ਕੀਤਾ ਕਦ।

ਦਿਨ ਦੱਸੋ ਓਹ ਹੈ ਕਿਹੜਾ ਅਸੀਂ ਕਹਿੰਦੇ ਕਦ ਨਹੀਂ। 


 ਇਜ਼ਹਾਰ ਹਰ ਦਫ਼ਾ ਹੀ ਸੀ ਕੀਤਾ ਉਹਨਾਂ ਦੇ ਨਾਲ।

ਦਿਲ 'ਗੀਤ' ਦਾ ਦੁਖਾਇਆ ਕਹੋ ਉਸਨੇ ਕਦ ਨਹੀਂ।

6.00pm 1 Dec 2024

No comments: